ਪੰਦਰਾਂ ਨਾਗਾ ਕਬੀਲਿਆਂ ਦੀਆਂ ਨੁਮਾਇੰਦਾ ਜਥੇਬੰਦੀਆਂ ਨੇ ਇੰਡੀਆ ਦੀ ਕੇਂਦਰ ਸਰਕਾਰ ਨੂੰ ਨਾਗਾ ਸਿਆਸੀ ਮਸਲੇ ਦਾ ਸੁਹਿਰਦਤਾ ਤੇ ਸੰਜੀਦਗੀ ਨਾਲ ਹੱਲ ਕਰਨ ਲਈ ਕਿਹਾ ਹੈ। ਉਹਨਾ ਕਿਹਾ ਹੈ ਕਿ ਨਾਗਾ ਮਾਮਲੇ ਦਾ ਸਿਆਸੀ ਹੱਲ ਆਉਂਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤਾ ਜਾਵੇ।
ਭਾਰਤ ਸਰਕਾਰ ਨੇ ਨਾਗਾਲੈਂਡ ਨੂੰ ਗੜਬੜੀ ਵਾਲਾ ਇਲਾਕਾ ਐਲਾਨ ਦਿੱਤਾ ਹੈ ਅਤੇ ਇੱਥੇ ਮਾਰੂ "ਆਰਮਡ ਫੋਰਸਿਸ ਸਪੈਸ਼ਲ ਪਾਵਰਜ਼ ਐਕਟ" (ਅਫਸਪਾ) ਲਾਗੂ ਕਰ ਦਿੱਤਾ ਹੈ। ਦੱਸਣਾ ਬਣਦਾ ਹੈ ਕਿ ਭਾਰਤ ਸਰਕਾਰ ਵੱਲੋਂ ਇਹ ਕਾਰਵਾਈ ਨਾਗਾ ਆਗੂਆਂ ਨਾਲ ਚੱਲ ਰਹੀ ਗੱਲਬਾਤ ਸਿਰੇ ਨਾ ਲੱਗਣ ਤੋਂ ਬਾਅਦ ਕੀਤੀ ਗਈ ਹੈ।
ਭਾਰਤੀ ਉਪਮਹਾਂਦੀਪ ਵਿਚ ਸੰਘਰਸ਼ਸ਼ੀਲ ਕੌਮਾਂ ਵੱਲੋਂ ਆਪਣੀ ਆਜ਼ਾਦ ਹਸਤੀ ਦੇ ਪ੍ਰਗਟਾਵੇ ਲਈ ਅਜ਼ਾਦ ਖਿੱਤੇ ਤੇ ਅਜ਼ਾਦ ਸਿਆਸੀ ਹੈਸੀਅਤ ਲਈ ਲੜੇ ਜਾ ਰਹੇ ਸੰਘਰਸ਼ਾਂ ਵਿਚੋਂ ਨਾਗਿਆਂ ਦਾ ਸੰਘਰਸ਼ ਸਭ ਤੋਂ ਵੱਧ ਸਮੇਂ ਤੋਂ ਚੱਲ ਰਿਹਾ ਹੈ। ਭਾਰਤ ਸਰਕਾਰ ਅਤੇ ਨਾਗਿਆਂ ਦੀ ਅਜ਼ਾਦੀ-ਪਸੰਦ ਹਥਿਆਰਬੰਦ ਧਿਰ ਦਰਮਿਆਨ ਜੰਗ-ਬੰਦੀ ਹੋਈ ਨੂੰ ਵੀ ਦੋ ਦਹਾਕਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ।
ਭਾਰਤੀ ਉਪਮਹਾਂਦੀਪ ਦੇ ਤਿੰਨ ਉੱਤਰ-ਪੂਰਬੀ ਖਿੱਤਿਆਂ ਨਾਗਾਲੈਂਡ, ਤ੍ਰਿਪੁਰਾ ਅਤੇ ਮੇਘਾਲਿਆ ਵਿੱਚ ਅੱਜ ਵੋਟਾਂ ਦੀ ਗਿਣਤੀ ਹੋਈ ਜਿਸ ਵਿੱਚੋਂ ਸ਼ਾਮ ਤੱਕ ਸਪਸ਼ਟ ਹੋਏ ਨਤੀਜਿਆਂ ਅਨੁਸਾਰ ਭਾਰਤੀ ਜਨਤਾ ਪਾਰਟੀ ਦੀ ਤ੍ਰਿਪੁਰਾ ਤੇ ਮੇਘਾਲਿਆ ਵਿੱਚ ਸਰਕਾਰ ਬਣਨੀ ਤੈਅ ਹੈ ਜਦੋਂਕਿ ਮੇਘਾਲਿਆ ਵਿੱਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਿਲਆ।
ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਨੈਸ਼ਨਲਿਸਟ ਸੋਸ਼ਿਅਲਿਸਟ ਕੌਂਸਲ ਆਫ ਨਾਗਾਲਿਮ (NSCN) ਦੇ ਚੇਅਰਮੈਨ ਸ਼ਾਂਗਵਾਂਗ ਸ਼ਾਂਗਯੁੰਗ ਖਾਪਲਾਂਗ, ਜੋ ਕਿ ਭਾਰਤ ਨਾਲ ਸਮਝੌਤਾ ਨਾ ਕਰਨ ਲਈ ਜਾਣੇ ਜਾਂਦੀ ਸੀ, ਦੀ ਬਾਗ਼ੀਆਂ ਦੇ ਇਲਾਕੇ ਮਿਆਂਮਾਰ ਦੇ ਤੱਕਾ ਸਥਿਤ ਫੌਜੀ ਅੱਡੇ 'ਚ ਇਕ ਹਸਪਤਾਲ 'ਚ ਸ਼ੁੱਕਰਵਾਰ ਨੂੰ ਮੌਤ ਹੋ ਗਈ।
ਖ਼ਬਰ ਏਜੰਸੀ ਪੀਟੀਆਈ ਨੇ ਖ਼ਬਰ ਦਿੱਤੀ ਹੈ ਕਿ ਇਕ ਚਰਚ 'ਤੇ ਹਮਲੇ ਦੀਆਂ ਖ਼ਬਰਾਂ ਤੋਂ ਬਾਅਦ ਮੋਬਾਈਲ ਇੰਟਰਨੈਟ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ।
ਤਕਰੀਬਨ 70 ਹਥਿਆਰਬੰਦ ਲੜਾਕਿਆਂ ਨੇ ਭਾਰਤੀ ਰਿਜ਼ਰਵ ਬਟਾਲੀਅਨ ਦੀ ਸੱਤਵੀਂ ਯੂਨਿਟ 'ਤੇ ਮਣੀਪੁਰ ਦੇ ਨੋਨੇ ਜ਼ਿਲ੍ਹੇ 'ਚ ਹਮਲਾ ਕਰ ਦਿੱਤਾ।