Tag Archive "nabha-jail-break"

ਨਾਭਾ ਜੇਲ੍ਹ ਬ੍ਰੇਕ: ਹੁਣ ਤਕ ਹਰਮਿੰਦਰ ਸਿੰਘ ਮਿੰਟੂ ਅਤੇ ਗੁਰਪ੍ਰੀਤ ਸਿੰਘ ਸੇਖੋਂ ਦੀ ਗ੍ਰਿਫਤਾਰੀਆਂ

ਪੁਲਿਸ ਦੇ ਦਾਅਵਿਆਂ ਮੁਤਾਬਕ ਨਾਭਾ ਜੇਲ੍ਹ ’ਚੋਂ ਭੱਜੇ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ ਨੂੰ ਹਜ਼ਰਤ ਨਿਜ਼ਾਮੂਦੀਨ (ਦਿੱਲੀ) ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਵਿਸ਼ੇਸ਼ ਪੁਲਿਸ ਕਮਿਸ਼ਨਰ (ਸਪੈਸ਼ਲ ਸੈੱਲ) ਅਰਵਿੰਦ ਦੀਪ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਮਿੰਟੂ ਨੂੰ ਐਤਵਾਰ ਰਾਤ ਹੀ ਫੜ ਲਿਆ ਸੀ। ਇਸ ਦੌਰਾਨ ਪਟਿਆਲਾ ਰੇਂਜ ਦੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੇ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਨੂੰ ਜਲੰਧਰ ਤੋਂ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।

ਨਾਭਾ ਜੇਲ੍ਹ ਬ੍ਰੇਕ: ਦੇਹਰਾਦੂਨ ਪੁਲਿਸ ਨੇ 2 ਲੋਕ ਹਿਰਾਸਤ ‘ਚ ਲਏ

ਨਾਭਾ ਜੇਲ੍ਹ ਬ੍ਰੇਕ ਕੇਸ 'ਚ ਦੇਹਰਾਦੂਨ ਪੁਲਿਸ ਨੇ 2 ਲੋਕਾਂ ਨੂੰ ਹਿਰਾਸਤ 'ਚ ਲਿਆ ਹੈ। ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਨਾਭਾ ਜੇਲ੍ਹ ਬ੍ਰੇਕ: ਫਰਾਰੀ ਲਈ ਵਰਤੀ ਗਈ ਇਕ ਹੋਰ ਕਾਰ ਕੈਥਲ ਵਿਖੇ ਬਰਾਮਦ

ਨਾਭਾ ਜੇਲ੍ਹ ਤੋਂ ਭੱਜਣ ਲਈ ਵਰਤੀ ਗਈਆਂ ਕਾਰਾਂ ਵਿਚੋਂ ਇਕ ਹੋਰ ਕਾਰ ਹਰਿਆਣਾ ਦੇ ਪਿੰਡ ਫਰਲ੍ਹ, ਜ਼ਿਲ੍ਹਾ ਕੈਥਲ 'ਚ ਬਰਾਮਦ ਹੋਈ ਹੈ। ਕਾਰ ਬਰਾਮਦ ਹੋਣ ਦੀ ਥਾਂ ਨਾਭਾ ਤੋਂ 70 ਕਿਲੋਮੀਟਰ ਦੂਰ ਸਥਿਤ ਹੈ।

ਨਾਭਾ ਜੇਲ੍ਹ ਬ੍ਰੇਕ: 30 ਵਿਰੁੱਧ ਮਾਮਲਾ ਦਰਜ

ਨਾਭਾ ਜੇਲ੍ਹ ਤੋਂ ਫ਼ਰਾਰ ਹੋਏ ਦੋ ਖਾੜਕੂਆਂ ਅਤੇ 4 ਗੈਂਗਸਟਰਾਂ ਦੇ ਮਾਮਲੇ ਵਿਚ ਪੁਲਿਸ ਨੇ ਮੁੱਢਲੀ ਛਾਣਬੀਣ ਤੋਂ ਬਾਅਦ ਸਹਾਇਕ ਨਿਗਰਾਨ ਸਮੇਤ 9 ਪੁਲਿਸ ਕਰਮਚਾਰੀਆਂ, 6 ਫ਼ਰਾਰ ਹੋਏ ਕੈਦੀਆਂ ਅਤੇ 15 ਦੇ ਕਰੀਬ ਅਣਪਛਾਤਿਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਹ ਮੁਕੱਦਮਾ ਨੰ: 142 ਥਾਣਾ ਕੋਤਵਾਲੀ ਨਾਭਾ ਵਿਖੇ ਭਾਰਤੀ ਦੰਡਾਵਲੀ ਦੀ ਧਾਰਾ 307, 392, 223, 224 120 ਵੀ 148,149 ਅਤੇ ਗ਼ੈਰ ਕਾਨੂੰਨੀ ਅਸਲਾ ਕਾਨੂੰਨ ਦੀ ਧਾਰਾ 25 ਤਹਿਤ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਜਿਨ੍ਹਾਂ ਜੇਲ੍ਹ ਤੇ ਪੁਲਿਸ ਕਰਮਚਾਰੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ 'ਚ ਸਹਾਇਕ ਜੇਲ੍ਹ ਨਿਗਰਾਨ ਭੀਮ ਸਿੰਘ, ਸਿਪਾਹੀ ਹੰਸ ਰਾਜ, ਜੇਲ ਵਾਰਡਨ ਜਸਵਿੰਦਰ ਸਿੰਘ, ਜਗਮੀਤ ਸਿੰਘ, ਮੁੱਖ ਸਿਪਾਹੀ ਸਾਹਿਬ ਸਿੰਘ, ਪੈਸਕੋ ਕਰਮਚਾਰੀ ਜਿਨ੍ਹਾਂ ਕੋਲ ਜੇਲ੍ਹ ਤੋਂ ਬਾਹਰ ਦੀ ਸੁਰੱਖਿਆ ਦਾ ਜ਼ਿੰਮਾ ਹੈ ਟੇਕ ਸਿੰਘ, ਦੋ ਕੈਦੀ ਨਿਰਮਲ ਖਾਂ ਅਤੇ ਕੁਲਦੀਪ ਸਿੰਘ ਅਤੇ 15 ਦੇ ਕਰੀਬ ਅਣਪਛਾਤੇ ਵਿਅਕਤੀ ਸ਼ਾਮਲ ਕੀਤੇ ਗਏ ਹਨ।

ਨਾਭਾ ਜੇਲ੍ਹ ਬ੍ਰੇਕ: ਹਰਮਿੰਦਰ ਸਿੰਘ ਮਿੰਟੂ ਦਿੱਲੀ ਤੋਂ ਗ੍ਰਿਫਤਾਰ: ਮੀਡੀਆ ਰਿਪੋਰਟ

ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਖਾਲਿਸਤਾਨ ਲਿਬਰੇਸ਼ਨ ਫੋਰਸ (KLF) ਹਰਮਿੰਦਰ ਸਿੰਘ ਮਿੰਟੂ ਨੂੰ ਪੰਜਾਬ ਪੁਲਿਸ ਨੇ ਦਿੱਲੀ ਤੋਂ ਗ੍ਰਿਫਤਾਰ ਕਰ ਲਿਆ ਹੈ।

ਜੇਲ੍ਹ ਬ੍ਰੇਕ ‘ਚ ਮਦਦ ਕਰਨ ਵਾਲਾ ਪਲਵਿੰਦਰ ਸਿੰਘ ਸ਼ਾਮਲੀ (ਯੂ.ਪੀ.) ਤੋਂ ਗ੍ਰਿਫਤਾਰ

ਨਾਭਾ ਜੇਲ੍ਹ ਤੋਂ ਭੱਜੇ 6 ਕੈਦੀਆਂ ਦੀ ਮਦਦ ਕਰਨ ਵਾਲੇ ਪਲਵਿੰਦਰ ਸਿੰਘ ਨੂੰ ਪੁਲਿਸ ਨੇ ਯੂ.ਪੀ. ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਪਲਵਿੰਦਰ ਵੀ ਕੁੱਝ ਸਮਾਂ ਪਹਿਲਾਂ ਨਾਭਾ ਜੇਲ੍ਹ ਤੋਂ ਫ਼ਰਾਰ ਹੋਇਆ ਸੀ। ਕੁੱਝ ਸਮਾਂ ਪਹਿਲਾਂ ਇਹ ਖ਼ਬਰ ਆ ਰਹੀ ਸੀ ਕਿ ਪੁਲਿਸ ਨੇ ਫ਼ਰਾਰ ਕੈਦੀਆਂ 'ਚੋਂ ਇੱਕ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਗ੍ਰਿਫ਼ਤਾਰ ਕੀਤੇ ਪਲਵਿੰਦਰ ਨੇ ਫ਼ਰਾਰ ਹੋਣ ਵਾਲਿਆਂ ਦੀ ਮਦਦ ਕੀਤਾ ਹੈ।

ਨਾਭਾ ਜੇਲ੍ਹ ‘ਤੇ ਹਮਲੇ ‘ਚ ਪਾਕਿਸਤਾਨ ਦਾ ਹੱਥ: ਸੁਖਬੀਰ ਬਾਦਲ

ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਸ਼ੱਕ ਜਾਹਰ ਕੀਤਾ ਹੈ ਕਿ ਨਾਭਾ ਜੇਲ੍ਹ 'ਤੇ ਹਮਲੇ 'ਚ ਪਾਕਿਸਤਾਨ ਦਾ ਹੱਥ ਹੋ ਸਕਦਾ ਹੈ, ਕਿਉਂਕਿ ਲਾਈਨ ਆਫ ਕੰਟਰੋਲ (LOC) ਦੇ ਪਾਰ ਭਾਰਤੀ ਫੌਜ ਵਲੋਂ 'ਸਰਜੀਕਲ ਸਟ੍ਰਾਇਕ' ਕੀਤੇ ਜਾਣ ਤੋਂ ਬਾਅਦ ਗੁਆਂਢੀ ਦੇਸ਼ 'ਅੱਤਵਾਦ ਮੁੜ ਸੁਰਜੀਤ' ਕਰਨ ਦੀ ਫਿਰਾਕ 'ਚ ਹੈ।

« Previous Page