ਭਾਰਤੀ ਸੰਸਦ ਵੱਲੋਂ ਗੁਰਦੁਆਰਾ ਕਾਨੂੰਨ 1925 ਵਿੱਚ ਸੋਧ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਵਿੱਚ ਸਹਿਧਾਰੀਆਂ ਦੇ ਨਾਂ 'ਤੇ ਗੈਰ ਸਿੱਖਾਂ ਦੇ ਵੋਟ ਅਧਿਕਾਰ ਨੂੰ ਖਤਮ ਕਰਨ ਦਾ ਗਿਆਨੀ ਗੁਰਬਚਨ ਸਿੰਘ ਨੇ ਭਰਵਾਂ ਸਵਾਗਤ ਕਰਦਿਆਂ ਕਿਹਾ ਕਿ ਇਹ ਪੈਂਡਾ ਇਥੇ ਹੀ ਸਮਾਪਤ ਨਹੀਂ ਹੋ ਜਾਂਦਾ, ਸਗੋਂ ਕੇਂਦਰ ਨੂੰ ਆਨੰਦ ਮੈਰਿਜ ਐਕਟ ਸਬੰਧੀ ਲੋੜੀਂਦੀ ਯੋਜਨਾਬੰਦੀ ਕਰਨ ਤੋਂ ਇਲਾਵਾ 84 ਦੀ ਸਿੱਖ ਨਸਲਕੁਸ਼ੀ ਉਪਰੰਤ 32 ਵਰਿ੍ਹਆਂ ਤੋਂ ਨਿਆਂ ਦੀ ਉਮੀਦ ਲਗਾ ਰਹੇ ਪੀੜਤਾਂ ਦੀ ਬਾਂਹ ਵੀ ਫੜ੍ਹਨੀ ਚਾਹੀਦੀ ਹੈ ।
ਆਰ. ਐੱਸ. ਐੱਸ ਦੇ ਮੁੱਖੀ ਮੋਹਨ ਭਾਗਵਤ ਵੱਲੋਂ ਦਸਹਿਰੇ ਅਤੇ ਆਰ. ਐੱਸ. ਐੱਸ ਦੇ ਸਥਾਪਨਾ ਦਿਵਸ 'ਤੇ ਦਿੱਤੇ ਭਾਸ਼ਣ ਦਾ ਭਾਰਤ ਦੇ ਸਰਕਾਰੀ ਚੈਨਲ ਵੱਲੋਂ ਸਿੱਧਾ ਪ੍ਰਸਾਰਣ ਕਰਨ ਦੀ ਨਿਖੇਧੀ ਕਰਦਿਆਂ ਸਾਬਕਾ ਮੰਤਰੀ ਪੰਜਾਬ ਮਨਜੀਤ ਸਿੰਘ ਕਲਕੱਤਾ ਨੇ ਕਿਹਾ ਕਿ ਭਾਰਤ ਦੇ ਸੂਚਨਾ 'ਤੇ ਪ੍ਰਸਾਰਣ ਮੰਤਰੀ ਵੱਲੋਂ ਦੂਰਦਰਸ਼ਨ ਦੀ ਇਸ ਕਾਰਵਾਈ ਨੂੰ ਇਹ ਕਹਿ ਕੇ ਜਾਇਜ਼ ਦੱਸਣਾ ਕਿ ਜੇਕਰ ਨਿੱਜੀ ਚੈਨਲ ਅਜਿਹਾ ਪ੍ਰਸਾਰਣ ਕਰ ਸਕਦੇ ਹਨ ਤਾਂ ਦੂਰਦਰਸ਼ਨ 'ਤੇ ਇਤਰਾਜ਼ ਕਿਉਂ ?