ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਕੈਪਟਨ ਸਰਕਾਰ ਵੱਲੋਂ ਬਿਂਤੇ ਦਿਨੀਂ ਮੋਟਰਾਂ ’ਤੇ ਮੀਟਰ ਲਗਾਉਣ ਦੇ ਲਏ ਫ਼ੈਸਲੇ ਨੂੰ ਕਿਸਾਨ ਮਾਰੂ ਦੱਸਦਿਆਂ ਸੜਕਾਂ ’ਤੇ ਆਉਣ ਦੀ ਚਿਤਾਵਨੀ ਦਿੱਤੀ ਹੈ।
ਸੱਤ ਕਿਸਾਨ ਜਥੇਬੰਦੀਆਂ ਵੱਲੋਂ ਪਿੰਡ ਮਹਿਮਦਪੁਰ ਵਿਚਲੀ ਅਨਾਜ ਮੰਡੀ ’ਚ ਲਾਇਆ ਗਿਆ ਪੰਜ ਰੋਜ਼ਾ ਧਰਨਾ 26 ਸਤੰਬਰ ਪਰਾਲੀ ਦੇ ਮੁੱਦੇ ’ਤੇ ਸਰਕਾਰ ਨਾਲ ਆਰ-ਪਾਰ ਦੀ ਲੜਾਈ ਦੇ ਐਲਾਨਨਾਮੇ ਨਾਲ ਖ਼ਤਮ ਹੋ ਗਿਆ।
ਪੰਜਾਬ ਦੀ ਚਾਰ ਕਿਸਾਨ ਜਥੇਬੰਦੀਆਂ ਨੇ 18 ਜੁਲਾਈ (ਮੰਗਲਵਾਰ) ਨੂੰ ਪੰਜਾਬ ਕਿਸਾਨ ਭਵਨ ਚੰਡੀਗੜ੍ਹ ਵਿਖੇ ਇਕ ਸਾਂਝੀ ਮੀਟਿੰਗ ਕੀਤੀ। ਮੀਟਿੰਗ ਉਪਰੰਤ ਇਕ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਗਈ। ਇਹ ਹੈ ਉਸ ਪ੍ਰੈਸ ਕਾਨਫਰੰਸ ਦੀ ਸੰਖੇਪ ਵੀਡੀਓ ਰਿਪੋਰਟ।
ਫਰੀਦਕੋਟ (25 ਜਨਵਰੀ, 2010 - ਗੁਰਭੇਜ ਸਿੰਘ ਚੌਹਾਨ): ਫਰੀਦਕੋਟ ਜਿਲ੍ਹੇ ਦੇ ਕਸਬਾ ਸਾਦਿਕ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਵੱਲੋਂ ਗੈਸ ਏਜੰਸੀ ਵਿਰੁੱਧ ਸ਼ੁਰੂ ਕੀਤੇ ਅੰਦੋਲਨ ਨੂੰ ਅੱਜ ਪੰਜਵਾਂ ਦਿਨ ਹੋ ਗਿਆ ਹੈ। ਇਹ ਅੰਦੋਲਨ ਘਟਣ ਦੀ ਬਜਾਏ ਵਧਣ ਦ ਆਸਾਰ ਬਣਦੇ ਜਾ ਰਹੇ ਹਨ,ਕਿਉਂ ਕਿ ਪ੍ਰਸ਼ਾਸ਼ਨ ਨੇ ਅਜੇ ਤੱਕ ਅੱਖ ਨਹੀਂ ਖੋਲ੍ਹੀ ਅਤੇ ਉਧਰ ਕਿਸਾਨਾ ਦੇ ਧਰਨੇ ਵਿਚ ਬਲਾਕ ਨੂੰ ਛੱਡਕੇ ਜਿਲ੍ਹੇ ਭਰ ਦੇ ਕਿਸਾਨ ਸ਼ਾਮਲ ਹੋਣੇ ਸ਼ੁਰੂ ਹੋ ਗਏ ਹਨ।