ਚੰਡੀਗੜ੍ਹ (25 ਅਪ੍ਰੈਲ, 2012): ਸਿੱਖ ਸਿਆਸਤ ਕੋਲ ਮੌਜੂਦ ਜਾਣਕਾਰੀ ਅਨੁਸਾਰ ਖਾੜਕੂ ਸਿੱਖ ਲਹਿਰ ਨਾਲ ਸਬੰਧਿਤ ਅਹਿਮ ਦਸਤਾਵੇਜ਼ਾਂ ਦੀ ਪੁਸਤਕ ਦਾ ਪਹਿਲਾ ਭਾਗ ਛਪ ਕੇ ਪਾਠਕਾਂ ਦੇ ਹੱਥਾਂ ਵਿੱਚ ਪਹੁੰਚ ਰਿਹਾ ਹੈ। ‘ਪੰਥਕ ਦਸਤਾਵੇਜ਼’ ਦੇ ਨਾਂ ਹੇਠ 600 ਤੋਂ ਉਪਰ ਪੰਨਿਆਂ ਵਿੱਚ ਛਪੀ ਇਹ ਵੱਡ ਅਕਾਰੀ ਪੁਸਤਕ ਅਸਲ ਵਿੱਚ ਪੰਜ ਪੁਸਤਕਾਂ ਦਾ ਪਹਿਲਾ ਭਾਗ ਹੈ ਜੋ ਗੁਰਮਤਿ ਪੁਸਤਕ ਭੰਡਾਰ, ਘੰਟਾ ਘਰ ਅੰਮ੍ਰਿਤਸਰ ਵੱਲੋਂ ਛਾਪਿਆ ਜਾ ਰਿਹਾ ਹੈ।
ਅਗਲੇ ਕੁਝ ਦਿਨਾਂ ਵਿੱਚ ਗਦਰ ਪਾਰਟੀ ਲਹਿਰ ਬਾਰੇ ਰਲਿਜ਼ ਹੋ ਰਹੀਆਂ ਦੋ ਪੁਸਤਕਾਂ ਜਿਥੇ ਖੱਬੇ-ਪੱਖੀ ਧਾਰਨਾਵਾਂ ਨਾਲ ਗੁੰਮਰਾਹ ਕੀਤੇ ਲੋਕਾਂ ਦੀ ਹਿੱਕ ਤੇ ‘ਸਿਧਾਂਤਿਕ ਬੰਬ’ ਡਿੱਗਣ ਵਾਂਗ ਸਾਬਤ ਹੋਣਗੀਆਂ, ਉਥੇ ਅਜਿਹੇ ਪੰਜਾਬੀ ਨੌਜਵਾਨਾਂ ਲਈ ਇੱਕ ਮਾਰਗ-ਦਰਸ਼ਨ ਵੀ ਕਰਨਗੀਆਂ ਜੋ ਜੂਨ 1984 ਦੇ ਦਰਬਾਰ ਸਾਹਿਬ ਦੇ ਦਰਦਨਾਕ ਸਾਕੇ ਮਗਰੋਂ ਆਪਣੇ ਮਹਾਨ ਵਿਰਸੇ ਦੇ ਨਿਆਰੇਪਣ ਨੂੰ ਦੁਨੀਆਂ ਦੇ ਵਰਤਮਾਨ ਰੁਝਾਨਾਂ, ਹਾਲਤਾਂ ਤੇ ਤੱਥਾਂ ਦੀ ਰੌਸ਼ਨੀ ਵਿੱਚ ਮੁੜ ਸੁਰਜੀਤ ਕਰਨ ਅਤੇ ਸਥਾਪਿਤ ਕਰਨ ਲਈ ਹਰ ਮੁਹਾਜ਼ ਉਤੇ ਵਿਚਾਰਧਾਰਕ ਜੰਗ ਲੜ ਰਹੇ ਹਨ।
ਅਦਾਲਤ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ 31 ਮਾਰਚ ਨੂੰ ਫਾਂਸੀ ਦੇਣ ਦੇ ਹੁਕਮ ਪਿਛੋਂ ਭਾਈ ਰਾਜੋਆਣਾ ਦੇ ਹੱਕ ਵਿੱਚ ਉਠੀ ਹਮਦਰਦੀ, ਸਤਿਕਾਰ ਤੇ ਪਿਆਰ ਦੀ ਪ੍ਰਚੰਡ ਲਹਿਰ ਨੇ ਜਿਥੇ ਸਮੁੱਚੀ ਸਿੱਖ ਕੌਮ ਦੀ ਮਾਨਸਿਕਤਾ ਨੂੰ ਹਰ ਪਲ ਕੀਲ ਕੇ ਰੱਖਿਆ ਹੋਇਆ ਹੈ, ਉਥੇ ਨਾਲ ਹੀ ਹੁਣ ਟੀ. ਵੀ. ਚੈਨਲਾਂ ਨੇ ਇਸ ਮੁੱਦੇ ਦੀ ਗੰਭੀਰਤਾ ਨੂੰ ਵੇਖਦਿਆਂ ਕਾਨੂੰਨੀ ਤੇ ਰਾਜਨੀਤਿਕ ਮਾਹਿਰਾਂ ਨਾਲ ਆਪਣੇ ਚੈਨਲਾਂ ਉਤੇ ਵਿਸ਼ੇਸ਼ ਬਹਿਸ ਦਾ ਦੌਰ ਵੀ ਸ਼ੁਰੂ ਕਰ ਦਿੱਤਾ। ਦਿਲਚਸਪ ਗੱਲ ਇਹ ਹੈ ਕਿ ਸਿੱਖਾਂ ਦੇ ਅੰਤਰੀਵ ਅਤੇ ਸੱਚੇ ਸੁੱਚੇ ਜਜ਼ਬਿਆਂ ਬਾਰੇ ਖੁਸ਼ਕ, ਰੁੱਖੀ ਤੇ ਇਕ-ਪਾਸੜ ਸਮਝ ਰੱਖਣ ਵਾਲੇ ਇਹ ਚੈਨਲ ਹੁਣ ਬਲਵੰਤ ਸਿੰਘ ਰਾਜੋਆਣਾ ਨੂੰ ''ਭਾਈ'' ਦੇ ਸਤਿਕਾਰਯੋਗ ਰੁਤਬੇ ਨਾਲ ਬਹਿਸ ਨੂੰ ਮੁਖਾਤਿਬ ਹੋ ਰਹੇ ਹਨ।
ਖ਼ਾਲਸਾ ਪੰਥ ਦੇ ਲੋਕਯਾਨ (ਫੋਕ ਲੋਰ) ਜਾਂ ਲੋਕ-ਪ੍ਰੰਪਰਾ ਵਿਚ ਸ਼ਹੀਦਾਂ ਦੀ ਇਹ ਜੋੜੀ ਸੁੱਖਾ-ਜਿੰਦਾ ਦੇ ਨਾਂਅ ਨਾਲ ਦਿਲਾਂ ਵਿਚ ਵਸ ਗਈ ਹੈ ਜਦਕਿ ਖ਼ਾਲਸਾ ਪੰਥ ਦੇ ਅੰਮ੍ਰਿਤ ਸਰੋਵਰ ਦੇ ਇਤਿਹਾਸ ਵਿਚ ਉਹ ਭਾਈ ਹਰਜਿੰਦਰ ਸਿੰਘ ਤੇ ਭਾਈ ਸੁਖਦੇਵ ਸਿੰਘ ਦੇ ਨਾਵਾਂ ਨਾਲ ਯਾਦ ਕੀਤੇ ਜਾਣਗੇ। ਪਹਿਲੀ ਕਿਸਮ ਦੇ ਨਾਵਾਂ ਵਿਚ ਦੁਨਿਆਵੀ ਮੁਹੱਬਤਾਂ ਦੀ ਸਿਖਰ ਹੈ ਜਦਕਿ ਦੂਜੀ ਵੰਨਗੀ ਦੇ ਨਾਵਾਂ ਵਿਚ ਦੁਨਿਆਵੀ ਤੇ ਰੂਹਾਨੀ ਇਸ਼ਕ ਦਾ ਕੋਈ ਉੱਚਾ ਸੁੱਚਾ ਸੁਮੇਲ ਹੈ।
ਚੰਡੀਗੜ੍ਹ - ਮੌਜੂਦਾ ਸਿਆਸੀ ਜੰਗ ਵਿਚ ਮਨਪ੍ਰੀਤ ਸਿੰਘ ਬਾਦਲ ਦੀ ਹਾਰ ਨੂੰ ਕੋਈ ਵੀ ਨਹੀਂ ਰੋਕ ਸਕਦਾ। ਹੋ ਸਕਦੈ ਮੀਡੀਆ ਦੇ ਇਕ ਸ਼ਕਤੀਸ਼ਾਲੀ ਹਿੱਸੇ ਵਿਚ ਉਸ ਦੀ ਹੋ ਰਹੀ ਬੱਲੇ-ਬੱਲੇ ਨਾਲ ਉਸ ਨੂੰ ਆਪਣੀ ਤਾਕਤ ਦਾ ਪਰਛਾਂਵਾਂ ਬੜੀ ਦੂਰ ਦੂਰ ਤੱਕ ਫੈਲਿਆ ਨਜ਼ਰ ਆਉਂਦਾ ਹੋਵੇਗਾ, ਪਰ ਇਹ ਇਕ ਖ਼ੂਬਸੂਰਤ ਭਰਮ ਤੋਂ ਵੱਧ ਕੁਝ ਵੀ ਨਹੀਂ ਹੈ। ਲੇਕਿਨ ਇਹ ਗੱਲ ਮੁਮਕਿਨ ਹੈ ਕਿ ਮਨਪ੍ਰੀਤ ਬਾਦਲ ਦੀ ਕੁਰਬਾਨੀ ਨਾਲ ਛੋਟੇ ਬਾਦਲ ਦੀ ਤਾਜਪੋਸ਼ੀ ਕੁਝ ਚਿਰ ਹੋਰ ਲਮਕ ਜਾਵੇ ਕਿਉਂਕਿ ਪਾਰਟੀ ਅੰਦਰ ਫੈਲੀ ਖ਼ਾਮੋਸ਼ ਨਿਰਾਸ਼ਤਾ, ਘੁਟਨ ਅਤੇ ਸੁਖਬੀਰ ਬਾਦਲ ਦਾ ਟਕਸਾਲੀ ਅਕਾਲੀਆਂ ਪ੍ਰਤੀ ਬੇ-ਰਹਿਮ ਰਵੱਈਆ ਤੇ ਪਹੁੰਚ ਤੇ ਟਕਸਾਲੀ ਅਕਾਲੀਆਂ ਵਿਚ ਸੁਖਬੀਰ ਬਾਦਲ ਵਿਰੁੱਧ ਲੁਕ-ਛਿਪ ਕੇ ਹੋ ਰਹੀ ਘੁਸਰ ਮੁਸਰ ਕਿਸੇ ਵੱਡੀ ਬਗਾਵਤ ਦਾ ਰਾਹ ਪਧਰਾ ਕਰ ਸਕਦੀ ਹੈ।
ਹੁਣ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ? ਭਾਈ ਹਵਾਰਾ: ਮੈਂ ਬਹੁਤ ਖੁਸ਼ ਹਾਂ-ਬਹੁਤ ਹੀ ਖੁਸ਼-ਅਸੀਂ ਨਿਰਦੋਸ਼ ਹਾਂ, ਅਸੀਂ ਕੋਈ ਗਲਤ ਕੰਮ ਨਹੀਂ ਕੀਤਾ।
« Previous Page