ਮੁਸਲਿਮ ਸੰਗਠਨ ਜਮਾਇਤ ਉਲੇਮਾ-ਈ-ਹਿੰਦ ਵੱਲੋਂ ਕਰਵਾਏ ਰਾਸ਼ਟਰੀ ਏਕਤਾ ਸਮਾਗਮ 'ਚ ਬੋਲਦਿਆਂ ਕਾਂਗਰਸ ਦੇ ਸੀਨੀਅਰ ਨੇਤਾ ਤੇ ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਮੁਸਲਮਾਨਾਂ 'ਚ ਕੁਝ ਅਜਿਹੇ ਲੋਕ ਤੇ ਤਾਕਤਾਂ ਹਨ ਜੋ ਮੁਸਲਮਾਨਾਂ ਦੀ ਤਬਾਹੀ ਦੀ ਵਜ੍ਹਾ ਬਣ ਗਏ ਹਨ ਤੇ ਸਾਨੂੰ ਅਜਿਹੇ ਲੋਕਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਇਸੇ ਲਈ ਉਹ ਦਾ ਵਿਰੋਧ ਕਰਦੇ ਹਨ । ਉਨ੍ਹਾਂ ਕਿਹਾ ਕਿ ਹਰ ਧਰਮ 'ਚ ਧਰਮ ਨਿਰਪੱਖ ਲੋਕ ਧਾਰਮਿਕ ਕੱਟੜਪੰਥੀਆਂ ਨਾਲ ਲੜ੍ਹ ਰਹੇ ਹਨ ।