ਸ਼੍ਰੀ ਨਗਰ ਤੋਂ ਕੁਝ ਦੂਰੀ ਤੇ ਵੱਸਦੇ ਪਿੰਡ ਚਿੱਠੀਸਿੰਘਪੁਰਾ ਵਿੱਚ ਅੱਜ ਤੋਂ 15 ਸਾਲ ਪਹਿਲਾਂ ਵਾਪਰੇ ਸਿੱਖ ਕਤਲੇਆਮ ਵਿੱਚ 35 ਨਿਰਦੋਸ਼ ਸਿੱਖਾਂ ਨੂੰ ਫੌਜ ਦੀ ਵਰਦੀ ਵਿੱਚ ਆਏ ਹਥਿਆਰਬੰਦ ਬੰਦਿਆਂ ਨੇ ਬੜੀ ਬੇਰਿਹਮੀ ਨਾਲ ਮਾਰ ਦਿੱਤਾ ਗਿਆ ਸੀ।
ਜੰਮੂ ਕਸ਼ਮੀਰ ਵਿੱਚ ਆਏ ਹੜ੍ਹ ਤੋਂ ਤਾਂ ਭਾਂਵੇ ਚਿੱਠੀਸਿੰਘਪੁਰਾ ਦੇ ਸਿੱਖ ਪਰਿਵਾਰ ਉੱਭਰ ਚੁੱਕੇ ਹਨ, ਪਰ 14 ਸਾਲ ਪਹਿਲਾਂ ਉੱਥੇ ਵਾਪਰੇ ਦੁਖਾਂਤ ਕਾਰਨ ਲੋਕਾਂ ਦੇ ਜ਼ਖਮ ਅਜੇ ਵੀ ਰਿਸ ਰਹੇ ਹਨ । ਜਦੋਂ 20 ਮਾਰਚ 2000 ਨੂੰ ਇਥੇ 35 ਸਿੱਖਾਂ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਗਿਆ ਸੀ।ਸਿੱਖਾਂ ਨੂੰ ਗੋਲੀਆਂ ਮਾਰਨ ਵਾਲੇ ਭਾਰਤੀ ਫੌਜ ਦੀ ਵਰਦੀ ਵਿੱਚ ਸਨ ਅਤੇ ਹਿੰਦੀ ਬੋਲ ਰਹੇ ਸਨ।
ਪਿਛਲੇ ਦਹਾਕਿਆਂ ਦੌਰਾਨ ਸਿੱਖਾਂ ਨੂੰ ਝੂਠੇ ਮੁਕਾਬਲਿਆਂ ’ਚ ਮਾਰਨ ਵਾਲੇ ਤੇ ਹੋਰ ਅਨੇਕਾਂ ਜ਼ੁਲਮ ਢਾਹੁਣ ਵਾਲੇ ਪੁਲਿਸ ਅਧਿਕਾਰੀਆਂ ਪ੍ਰਤੀ ਸਰਕਾਰਾਂ ਅਤੇ ਅਦਾਲਤਾਂ ਦਾ ਰਵੱਈਆ ਹਮੇਸ਼ਾਂ ਨਰਮ ਰਿਹਾ ਹੈ। ਸ਼ੰਗੀਨ ਤੋਂ ਸ਼ੰਗੀਨ ਜ਼ੁਰਮਾਂ ਵਿੱਚ ਵੀ ਅਦਾਲਤਾਂ ਵਲੋਂ ਇਨ੍ਹਾਂ ਨੂੰ ਬਹੁਤ ਮਾਮੂਲੀ ਸਜ਼ਾਵਾਂ ਦਿੱਤੀਆ ਜਾਂਦੀਆਂ ਹਨ ਅਤੇ ਇਹ ਕੈਦ ਵੀ ਇਨ੍ਹਾਂ ਲਈ ਛੁੱਟੀਆਂ ਕੱਟਣ ਤੋਂ ਵੱਧ ਕੁਝ ਨਹੀਂ ਹੁੰਦੀ।