ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਐਤਵਾਰ (23 ਜੁਲਾਈ) ਨੂੰ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 1984 ਵਿਚ ਦਰਬਾਰ ਸਾਹਿਬ ਉਪਰ ਕੀਤੇ ਗਏ ਫੌਜੀ ਹਮਲੇ ਦੌਰਾਨ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਜ਼ਬਤ ਕੀਤਾ ਗਿਆ ਸਮਾਨ ਤੁਰੰਤ ਵਾਪਸ ਕੀਤਾ ਜਾਵੇ।
ਸਿੱਕਮ ਸੈਕਟਰ ਵਿੱਚ ਡੋਕਲਾਮ ਇਲਾਕੇ ਵਿੱਚ ਭਾਰਤ ਨਾਲ ਤਣਾਅ ਤੋਂ ਬਾਅਦ ਪਹਾੜਾਂ ਵਿੱਚ ਘਿਰੇ ਇਸ ਇਲਾਕੇ 'ਚ ਚੀਨੀ ਫ਼ੌਜ ਵੱਲੋਂ 10 ਹਜ਼ਾਰ ਟਨ ਦੀਆਂ ਫ਼ੌਜੀ ਗੱਡੀਆਂ ਤੇ ਹੋਰ ਸਾਜ਼ੋ-ਸਾਮਾਨ ਲਿਜਾਇਆ ਗਿਆ ਹੈ। ਚੀਨੀ ਫ਼ੌਜ ਦੇ ਅਧਿਕਾਰਤ ਅਖ਼ਬਾਰ ‘ਪੀਐਲਏ ਡੇਲੀ’ ਦੀ ਰਿਪੋਰਟ ਮੁਤਾਬਕ ਪੱਛਮੀ ਕਮਾਂਡ ਵੱਲੋਂ ਉੱਤਰੀ ਤਿੱਬਤ ਵਿੱਚ ਕੁਨਲੁਨ ਪਹਾੜਾਂ ਦੇ ਦੱਖਣੀ ਖੇਤਰ ਵਿੱਚ ਭਾਰੀ ਫ਼ੌਜੀ ਸਾਜ਼ੋ-ਸਾਮਾਨ ਲਿਜਾਇਆ ਗਿਆ ਹੈ। ਪੱਛਮੀ ਕਮਾਂਡ ਵੱਲੋਂ ਭਾਰਤ ਨਾਲ ਸਰਹੱਦੀ ਮਸਲਿਆਂ ਨਾਲ ਨਜਿੱਠਿਆ ਜਾਂਦਾ ਹੈ। ਇਸ ਰਿਪੋਰਟ ਮੁਤਾਬਕ ਇਹ ਕਦਮ ਪਿਛਲੇ ਮਹੀਨੇ ਚੁੱਕਿਆ ਗਿਆ ਅਤੇ ਇਹ ਸਾਰਾ ਸਾਜ਼ੋ ਸਾਮਾਨ ਸੜਕ ਤੇ ਰੇਲ ਰਾਹੀਂ ਲਿਜਾਇਆ ਗਿਆ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਆਪਣੀ ਪਾਰਟੀ ਦੇ ਮੁੱਖ ਦਫਤਰ ਫਤਿਹਗੜ੍ਹ ਸਾਹਿਬ ਤੋਂ ਇਕ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਕਿ ਹਿੰਦੁਸਤਾਨੀ ਜਾਸੂਸ ਕੁਲਭੂਸ਼ਣ ਜਾਧਵ ਨੂੰ ਫਾਂਸੀ ਦੀ ਸਜ਼ਾ ਤੋਂ ਬਚਾਉਣ ਲਈ ਉਹ ਪਾਕਿਸਤਾਨ ਫੌਜ ਦੇ ਮੁੱਖ ਜਨਰਲ ਕਮਰ ਜਾਵੇਦ ਬਾਜਵਾ ਨਾਲ ਮੁਲਾਕਾਤ ਕਰਨੀ ਚਾਹੁੰਦੇ ਹਨ।
ਚੀਨ ਦੇ ਸਰਕਾਰੀ ਮੀਡੀਆ ਨੇ ਭਾਰਤ ਨੂੰ ਫਿਰ ਖ਼ਬਰਦਾਰ ਕੀਤਾ ਕਿ ਜੇ ਉਸਨੇ ਹਿਮਾਲਾ ਦੇ ਵਿਵਾਦਤ ਸਰਹੱਦੀ ਖੇਤਰ ਤੋਂ ਆਪਣੀ ਫੌਜ ਨੂੰ ਵਾਪਸ ਨਹੀਂ ਬੁਲਾਇਆ ਤਾਂ ਉਸਨੂੰ ਬਹੁਤ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਏਗਾ।
ਚੀਨੀ ਥਿੰਕ ਟੈਂਕ ਦੇ ਇਕ ਵਿਸ਼ਲੇਸ਼ਕ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਬੇਨਤੀ ਕਰਨ 'ਤੇ ਕਿਸੇ ਤੀਜੇ ਮੁਲਕ ਦੀ ਫੌਜ ਕਸ਼ਮੀਰ 'ਚ ਦਾਖ਼ਲ ਹੋ ਸਕਦੀ ਹੈ, ਇਹ ਤਰਕ ਭਾਰਤੀ ਫੌਜ 'ਤੇ ਵੀ ਲਾਗੂ ਹੁੰਦਾ ਹੈ ਜਿਸ ਨੇ ਸਿੱਕਮ ਸੈਕਟਰ ਦੇ ਡੋਕਾ ਲਾ ਖੇਤਰ 'ਚ ਚੀਨੀ ਫੌਜ ਨੂੰ ਭੁਟਾਨ ਦੇ ਸਮਰਥਨ 'ਚ ਸੜਕ ਬਣਾਉਣ ਤੋਂ ਰੋਕਣ ਲਈ ਕੀਤਾ ਹੈ।
ਸਿੱਕਮ ਦੇ ਡੋਕਲਾਮ 'ਚ ਚੀਨੀ ਅਤੇ ਭਾਰਤੀ ਫੌਜੀਆਂ ਵਿਚਾਲੇ ਹੱਥੋਪਾਈ ਤੋਂ ਬਾਅਦ ਦੋਵਾਂ ਵਿਚਾਲੇ ਤਣਾਅ ਦਿਨੋ ਦਿਨ ਵਧਦਾ ਹੀ ਜਾ ਰਿਹਾ ਹੈ। ਸਰਹੱਦ 'ਤੇ ਤਣਾਅ ਨੂੰ ਦੇਖਦਿਆਂ ਹੁਣ ਬੀਜਿੰਗ ਨੇ ਭਾਰਤ ਦੀ ਯਾਤਰਾ ਕਰ ਰਹੇ ਆਪਣੇ ਨਾਗਰਿਕਾਂ ਲਈ 'ਸੇਫ਼ਟੀ ਅਡਵਾਈਜ਼ਰੀ' ਜਾਰੀ ਕੀਤੀ ਹੈ।
ਅਜ਼ਾਦੀ ਦੇ ਨਾਅਰਿਆਂ ਦੇ ਵਿਚਕਾਰ, ਹਜ਼ਾਰਾਂ ਕਸ਼ਮੀਰੀਆਂ ਨੇ ਐਤਵਾਰ ਨੂੰ ਮਾਰੇ ਗਏ ਮੁਜਾਹਦੀਨ ਆਗੂ ਬਸ਼ੀਰ ਲਸ਼ਕਰੀ ਦੇ ਅੰਤਮ ਸਸਕਾਰ 'ਚ ਸ਼ਮੂਲੀਅਤ ਕੀਤੀ। ਲਸ਼ਕਰੀ ਸ਼ਨੀਵਾਰ ਨੂੰ ਭਾਰਤੀ ਫੌਜਾਂ ਨਾਲ ਹੋਏ ਮੁਕਾਬਲੇ 'ਚ ਅਨੰਤਨਾਗ ਜ਼ਿਲ੍ਹੇ 'ਚ ਮਾਰਿਆ ਗਿਆ ਸੀ।
ਮੀਡੀਆ ਦੀਆਂ ਖ਼ਬਰਾਂ ਮੁਤਾਬਕ ਭਾਰਤ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਅਨੰਤਨਾਗ 'ਚ ਅੱਜ ਸ਼ਨੀਵਾਰ ਨੂੰ ਭਾਰਤੀ ਫੌਜੀ ਦਸਤਿਆਂ ਅਤੇ ਕਸ਼ਮੀਰੀ ਮੁਜਾਹਦੀਨਾਂ ਦਰਮਿਆਨ ਹੋਈ ਗੋਲੀਬਾਰੀ 'ਚ ਦੋ ਮੁਜਾਹਦੀਨਾਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਗੋਲੀਬਾਰੀ 'ਚ ਦੋ ਆਮ ਨਾਗਰਿਕਾਂ ਦੀ ਵੀ ਮੌਤ ਦੀ ਖ਼ਬਰ ਹੈ। ਇਹ ਘਟਨਾ ਸ੍ਰੀਨਗਰ ਤੋਂ 60 ਕਿਲੋਮੀਟਰ ਦੂਰ ਅਨੰਤਨਾਗ ਜ਼ਿਲ੍ਹੇ ਦੇ ਬਰੇਂਟੀ ਬਟਪੋਰਾ ਦੀ ਹੈ।
ਉੱਤਰ ਪ੍ਰਦੇਸ਼ ਦੀ ਸਾਬਕਾ ਸਰਕਾਰ 'ਚ ਮੰਤਰੀ ਰਹੇ ਆਜ਼ਮ ਖਾਨ 'ਤੇ ਬਿਜਨੌਰ 'ਚ "ਦੇਸ਼ਧ੍ਰੋਹ" ਦਾ ਮੁਕੱਦਮਾ ਦਰਮ ਹੋਇਆ ਹੈ। ਬਿਜਨੌਰ ਦੇ ਪੁਲਿਸ ਕਪਤਾਨ ਅਤੁਲ ਸ਼ਰਮਾ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਆਜ਼ਮ ਖਾਨ 'ਤੇ ਆਈ.ਪੀ.ਸੀ. ਦੀ ਧਾਰਾ 124 ਏ, 131 ਅਤੇ 505 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਭਾਰਤੀ ਫੌਜ ਦੇ ਮੁਖੀ ਜਨਰਲ ਰਾਵਤ ਨੂੰ ਸਵਾਲ ਕੀਤਾ ਕਿ ਹੁਣ ਉਹ ਚੀਨ ਦੀ ਫੌਜ ਦਾ ਮੁਕਾਬਲਾ ਕਰਨ ਦੀ ਹਿੰਮਤ ਦਿਖਾਉਣਗੇ ਜਾਂ ਨਹੀਂ? ਸ. ਮਾਨ ਨੇ ਪਾਰਟੀ ਦਫਤਰ ਤੋਂ ਜਾਰੀ ਪ੍ਰੈਸ ਬਿਆਨ 'ਚ ਕਿਹਾ ਕਿ ਪਠਾਣਾਂ ਦੇ ਹਮਲਿਆਂ ਵੇਲੇ ਹਿੰਦੂ ਹਾਕਮ ਗਊਆਂ ਅੱਗੇ ਕਰ ਦਿੰਦੇ ਸੀ ਕਿ ਦੁਸ਼ਮਣ ਫੌਜ ਵੀ ਹਿੰਦੂਆਂ ਵਾਂਗ ਹੀ ਗਊਆਂ ਨੂੰ ਨੁਕਸਾਨ ਨਹੀਂ ਪਹੁੰਚਾਏਗੀ ਅਤੇ ਗਊਆਂ ਕਾਰਨ ਸਾਡੀ ਜਾਨ ਬਚ ਜਾਏਗੀ।
« Previous Page — Next Page »