36 ਸਾਲ ਪੁਰਾਣੇ ਜਹਾਜ਼ ਅਗਵਾ ਕੇਸ ਵਿਚ ਨਵੀਆਂ ਧਾਰਾਵਾਂ ਅਧੀਨ ਮੁੜ ਸ਼ੁਰੂ ਕੀਤੇ ਗਏ ਨਵੇਂ ਮੁਕੱਦਮੇ ਵਿਚ ਮੰਗਲਵਾਰ (18 ਜੁਲਾਈ) ਪਟਿਆਲਾ ਹਾਊਸ ਕੋਰਟ ਦੇ ਵਧੀਕ ਜੱਜ ਸ਼੍ਰੀਮਤੀ ਜਯੋਤੀ ਕਲੇਰ ਨੇ ਦੋ ਸਿੱਖ ਅਗਵਾਕਾਰਾਂ ਸਤਨਾਮ ਸਿੰਘ ਅਤੇ ਤਜਿੰਦਰਪਾਲ ਸਿੰਘ ਨੂੰ ਦੋ ਦਿਨਾਂ ਦੀ ਆਰਜ਼ੀ ਜ਼ਮਾਨਤ ਦਿੱਤੀ ਹੈ।
ਇੰਡੀਅਨ ਏਅਰਲਾਈਨਜ਼ ਦੀ ਉਡਾਨ ਨੂੰ 1984 ਵਿਚ ਅਗਵਾ ਕਰਕੇ ਲਾਹੌਰ ਲਿਜਾਣ ਵਾਲੇ ਪਰਮਿੰਦਰ ਸਿੰਘ ਸੈਣੀ 'ਤੇ ਹੁਣ ਸੀ. ਬੀ. ਆਈ. ਨੇ ਅਫਗਾਨੀ ਪਾਸਪੋਰਟ ਹਾਸਲ ਕਰਨ ਬਦਲੇ ਧੋਖਾਧੜੀ ਤੇ ਜਾਲ੍ਹਸਾਜੀ ਦੇ ਦੋਸ਼ ਲਾਏ ਹਨ। ਇਥੇ ਪੇਸ਼ ਕੀਤੇ ਤਾਜ਼ਾ ਚਲਾਨ ਵਿਚ ਏਜੰਸੀ ਨੇ ਪਰਮਿੰਦਰ ਸਿੰਘ ਸੈਣੀ ਉਰਫ ਹਰਫਨਮੌਲਾ 'ਤੇ 1995 ਵਿਚ ਪਾਕਿਸਤਾਨ ਰਹਿੰਦੇ ਹੋਏ ਬਲਬੀਰ ਸਿੰਘ ਦੇ ਨਾਂਅ 'ਤੇ ਜਾਅਲੀ ਅਫਗਾਨ ਪਾਸਪੋਰਟ ਹਾਸਲ ਕਰਨ ਦਾ ਦੋਸ਼ ਲਾਇਆ ਹੈ।