ਪੰਜਾਬ 'ਚ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪੰਥਕ ਸਿਆਸਤ ਦੇ ਵਿਹੜੇ ਆਏ ਖਲਾਅ ਬਾਰੇ, ਅਤੇ ਕੀ ਪੰਜਾਬ ਦੀ ਸਿਆਸਤ, ਸਿੱਖ ਮੁੱਦਿਆਂ ਨੂੰ ਮਨਫ਼ੀ ਕਰਕੇ ਹੋ ਸਕਦੀ ਹੈ? ਕੀ ਮੀਰੀ-ਪੀਰੀ ਦੇ ਸਿਧਾਂਤ ਦੇ ਕੌਮ ਲਈ ਹੁਣ ਕੋਈ ਅਰਥ ਨਹੀਂ ਰਹਿ ਗਏ? ਇਸ ਬਾਰੇ ਗੰਭੀਰਤਾ ਨਾਲ ਵਿਚਾਰਨ ਅਤੇ ਪੰਥਕ ਸਿਆਸਤ ਪੰਜਾਬ 'ਚੋਂ ਹਾਸ਼ੀਏ ਤੇ ਕਿਉਂ ਚਲੀ ਗਈ ਹੈ? ਬਾਰੇ ਲੇਖਾ-ਜੋਖਾ ਕਰਨਾ ਅੱਜ ਦੀ ਤਾਰੀਖ਼ 'ਚ ਸਭ ਤੋਂ ਵੱਧ ਜ਼ਰੂਰੀ ਅਤੇ ਕੌਮ ਦੇ ਭਵਿੱਖ ਨੂੰ ਲੈ ਕੇ ਅਹਿਮ ਹੈ।