ਤਿਉਹਾਰਾਂ ’ਤੇ ਵਧਾਈ ਕਾਰਡ ਛਾਪ ਕੇ ਵੇਚਣ ਵਾਲੀ ਆਰਚੀਜ਼ ਕੰਪਨੀ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਨੂੰਨੀ ਨੋਟਿਸ ਭੇਜਿਆ ਹੈ। ਦਰਅਸਲ ਆਰਚੀਜ਼ ਗੈਲਰੀ ਵਿਚ ਰੱਖੜੀ ਦੇ ਤਿਉਹਾਰ ਮੌਕੇ ਕੰਪਨੀ ਵੱਲੋਂ ਵੇਚੇ ਜਾ ਰਹੇ ਵਧਾਈ ਕਾਰਡਾਂ ਉਪਰ ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ, ਬੇਬੇ ਨਾਨਕੀ ਜੀ ਅਤੇ ਦਰਬਾਰ ਸਾਹਿਬ ਦੀਆਂ ਤਸਵੀਰਾਂ ਛਾਪ ਕੇ ਰੱਖੜੀ ਦੀ ਵਧਾਈ ਦਿੱਤੀ ਜਾ ਰਹੀ ਹੈ।