ਯੋਗ ਦੇ ਪ੍ਰਚਾਰ ਰਾਹੀਂ ਆਪਣੀਆਂ ਦਵਾਈਆਂ ਦਾ ਕਾਰੋਬਾਰ ਸ਼ੁਰੂ ਕਰਕੇ ਆਪਣੀ ਦਵਾਈਆਂ ਦੀ ਕੰਪਨੀ ਦਿਵਯਾ ਫਾਰਮੇਸੀ ਨੂੰ ਕਈ ਅਰਬਾਂ ਵਿੱਚ ਪਹੁੰਚਾ ਚੁੱਕੇ ਰਾਮਦੇਵ ਵੱਲੋਂ ਮੂੰਡੇ ਪੈਦਾ ਕਰਨ ਲਈ ਵੇਚੀ ਜਾ ਰਹੀ ਦਵਾਈ ਦਾ ਮੁੱਦਾ ਅੱਜ ਲੋਕ ਸਭਾ ਵਿੱਚ ਚਰਚਾ ਦਾ ਵਿਸ਼ਾ ਬਣਿਆ।ਰਾਮਦੇਵ ਦਾ ਨਾਅਰਾ ਸੀ ਕਿ ਯੋਗ ਹਰ ਬਿਮਾਰੀ ਦਾ ਇਲਾਜ਼ ਹੈ ਅਤੇ ਕੋਈ ਵੀ ਬਿਮਾਰੀ ਬਿਨ੍ਹਾਂ ਦਿਵਾਈ ਤੋਂ ਯੋਗ ਨਾਲ ਠੀਕ ਹੋ ਸਕਦੀ ਹੈ, ਪਰ ਸਹਿਜੇ ਸਹਿਜੇ ਉਸਨੇ ਆਪਣੇ ਯੋਗ ਕੈਪਾਂ ਵਿੱਚ ਆਪਣੀਆਂ ਦਵਾਈ ਦਾ ਪ੍ਰਚਾਰ ਕਰਨਾ ਵੀ ਆਰੰਭ ਕਰ ਦਿੱਤਾ ਜੋ ਅੱਜ ਕਈ ਸੌ ਕਰੋੜ ਵਿੱਚ ਪਹੁੰਚ ਚੁੱਕਿਆ ਹੈ।