ਭਾਰਤ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਵੱਲੋਂ ਘੋੜਿਆਂ ਨੂੰ ਲੱਗਣ ਵਾਲੀ ਗਲਾਂਡਰਜ ਨਾਮੀਂ ਬਿਮਾਰੀ ਬਾਰੇ ਹਦਾਇਤਾਂ ਜਾਰੀ ਹੋਣ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਿਹੰਗ ਸਿੰਘ ਜਥੇਬੰਦੀਆਂ ਦਰਮਿਆਨ ਕਿਸਾਨ ਹਵੇਲੀ ਵਿੱਚ ਗਲਾਂਡਰਜ ਨਾਮੀਂ ਬਿਮਾਰੀ ਦੇ ਫੈਲਣ ਬਾਰੇ ਇੱਕ ਬੈਠਕ ਕੀਤੀ ਗਈ।
ਖਾਲਸਾਈ ਸ਼ਾਨੋ ਸ਼ੌਕਤ ਦੇ ਪ੍ਰਤੀਕ ਹੋਲੇ ਮਹੱਲੇ ਦੇ ਤਿਓਹਾਰ ਦੌਰਾਨ ਖਿੱਚ ਦਾ ਕੇਂਦਰ ਬਣਦੀ ਘੋੜ ਦੌੜ ’ਤੇ ਇਸ ਵਾਰ ‘ਗਲਾਂਡਰਜ਼’ ਨਾਂ ਦੀ ਘਾਤਕ ਬਿਮਾਰੀ ਦੇ ਬੱਦਲ ਮੰਡਰਾ ਰਹੇ ਹਨ।ਪੰਜਾਬ ਦੇ ਪਸ਼ੂ ਪਾਲਣ ਵਿਭਾਗ ਵੱਲੋਂ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਸਲਾਹ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਇਸ ਘਾਤਕ ਬਿਮਾਰੀ ਕਰਕੇ ਕੋਈ ਖ਼ਤਰਾ ਮੁੱਲ ਨਹੀਂ ਲੈਣਾ ਚਾਹੁੰਦਾ ਅਤੇ ਇਸ ਵਾਰ ਘੋੜ ਦੌੜ ਹੋਣ ’ਤੇ ਸਵਾਲੀਆ ਚਿੰਨ੍ਹ ਲੱਗਿਆ ਹੋਇਆ ਹੈ।
ਖਾਲਸੇ ਦੀ ਪਵਿੱਤਰ ਜਨਮ ਧਰਤ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸੇ ਦੇ ਨਿਆਰੇਪਨ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੋਲੇ ਮੁਹੱਲੇ ਦਾ ਜੋੜ ਮੇਲਾ ਖਾਲਸਾਈ ਜਾਹੋ-ਜਲਾਲ ਨਾਲ ਸ਼ੁਰੂ ਹੋ ਗਿਆ ਹੈ।