ਚੰਡੀਗੜ੍ਹ – ਬੀਤੇਂ ਦਿਨੀਂ ਗੁਰਦੁਆਰਾ ਥੜਾ ਸਾਹਿਬ, ਇਯਾਲੀ ਕਲਾਂ, ਲੁਧਿਆਣਾ ਵਿਖੇ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਸਮਰਪਿਤ ਨਵੀਂ ਛਪੀ ਕਿਤਾਬ “ਸਾਕਾ ਨਨਕਾਣਾ ਸਾਹਿਬ – ...
ਹਾਲ ਹੀ ਵਿਚ ਛਪੀ “ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ (ਚਸ਼ਮਦੀਦਾਂ ਅਤੇ ਸਬੂਤਾਂ ਦੀ ਜ਼ੁਬਾਨੀ)” ਕਿਤਾਬ ਦਿੱਲੀ ਦਰਬਾਰ ਦੇ “ਦਿੱਲੀ ਦੰਗਿਆਂ” ਦੇ ਝੂਠੇ ਬਿਰਤਾਂਤ ਨੂੰ ਤੋੜ ਕੇ “ਸਿੱਖ ਨਸਲਕੁਸ਼ੀ 1984” ਦਾ ਸੱਚ ਪੇਸ਼ ਕਰਦੀ ਹੈ। ਇਹ ਕਿਤਾਬ ਨੌਜਵਾਨ ਸਿੱਖ ਖੋਜੀਆਂ ਗੁਰਜੰਟ ਸਿੰਘ ਬੱਲ ਅਤੇ ਸੁਖਜੀਤ ਸਿੰਘ ਸਦਰਕੋਟ ਦੀ ਮਿਹਨਤ ਦਾ ਸਿੱਟਾ ਹੈ। ਇਹ ਕਿਤਾਬ ਪੂਰੇ ਇੰਡੀਆ ਵਿਚ ਜਿੱਥੇ ਵੀ ਸਿੱਖਾਂ ਨਾਲ ਨਵੰਬਰ 1984 ਦੌਰਾਨ ਹਿੰਸਾ ਕੀਤੀ ਗਈ ਸੀ ਉਹਨਾ ਥਾਵਾਂ ਉੱਤੇ ਜਾ ਕੇ ਨਸਲਕੁਸ਼ੀ ਵਿਚੋਂ ਜਿੰਦਾ ਬਚੇ ਸਿੱਖਾਂ, ਚਸ਼ਮਦੀਦ ਗਵਾਹਾਂ ਅਤੇ ਦਸਤਾਵੇਜ਼ੀ ਸਬੂਤਾਂ ਦੇ ਅਧਾਰ ਉੱਤੇ ਲਿਖੀ ਗਈ ਹੈ।