ਭਾਰਤ ਦੀ ਰਾਜਧਾਨੀ ਦਿੱਲੀ ਅਤੇ ਹੋਰਨਾਂ ਸ਼ਹਿਰਾਂ ਵਿੱਚ ਹੋਏ ਨਵੰਬਰ 1984 ਦੇ ਸਿੱਖ ਕਤਲੇਆਮ ਜਿਸ ਵਿੱਚ 8000 ਤੋਂ ਵੱਧ ਨਿਰਦੋਸ਼ ਸਿੱਖ ਮਰਦਾਂ, ਔਰਤਾਂ ਅਤੇ ਬੱਚਿਆਂ ਨੂੰ ਸਰਕਾਰੀ ਪੁਸ਼ਤਪਨਾਹੀ ਹੇਠ ਕਤਲ ਕਰ ਦਿੱਤਾ ਗਿਆ ਸੀ ਨੂੰ ‘ਸਿੱਖਾਂ ਦੀ ਨਸਲਕੁਸ਼ੀ’ ਕਰਾਰ ਦਿੰਦਿਆਂ ਦਲ ਖਾਲਸਾ ਨੇ ਸਿੱਖ ਕਤਲੇਆਮ ਦੇ 40 ਸਾਲਾਂ ਦੀ ਯਾਦ ਵਿੱਚ ਦੋ ਰੋਜ਼ਾ ਸਮਾਗਮ ਆਯੋਜਿਤ ਕਰਨ ਦਾ ਫੈਸਲਾ ਕੀਤਾ ਹੈ।