ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਹੱਥ-ਲਿਖਤ ਸਰੂਪਾਂ ਅਤੇ ਹੋਰ ਗੁਰਮੁਖੀ ਗ੍ਰੰਥਾਂ ਦੀਆਂ ਹੱਥ-ਲਿਖਤਾਂ, ਸਿੱਖ ਪੰਥ ਦਾ ਬਹੁਮੁੱਲਾ ਸਰਮਾਇਆ ਹਨ। ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਲਿਖਾਈ-ਪੜ੍ਹਾਈ ਦਾ ਸਾਰਾ ਕਾਰਜ ਹੱਥੀਂ ਹੁੰਦਾ ਰਿਹਾ ਹੈ। ਉਨ੍ਹੀਵੀਂ ਸਦੀ ਦੇ ਅੱਧ ਤਕ ਪੰਜਾਬ ਵਿਚ ਛਾਪੇਖਾਨੇ (ਪ੍ਰਿਟਿੰਗ ਪ੍ਰੈਸ) ਦੀ ਕੋਈ ਵਿਵਸਥਾ ਨਹੀਂ ਸੀ। ਹਰ ਲਿਖਤ ਜਾਂ ਪੁਸਤਕ ਦੇ ਵਿਤਰਣ ਲਈ ਉਤਾਰਾ ਕਰਨ ਦੀ ਤਕਨੀਕ ਵਰਤੀ ਜਾਂਦੀ ਸੀ। ਲਿਖਣ ਸਮਗਰੀ ਜਿਵੇਂ ਕਾਗਜ਼, ਸਿਆਹੀ, ਕਲਮ, ਦਵਾਤਾਂ ਆਦਿ ਦੀ ਉਪਲਬਧੀ ਅੱਜ ਵਾਂਗੂ ਸੁਖੈਣ ਨਹੀਂ ਸੀ।
ਡਾ. ਗੁਰਭਗਤ ਸਿੰਘ ਵੱਲੋਂ ਰਚਿਤ ਦੂਰਦਰਸ਼ੀ ਦਿਸ਼ਾ-ਸੇਧ ਨਾਲ ਸੰਬੰਧਤ ਕਈ ਲਿਖਤਾਂ ਪੜ੍ਹਨ ਦਾ ਮੌਕਾ ਮਿਲਿਆ ਹੈ; ਪਰੰਤੂ 'ਪੰਜਾਬ ਦੀ ਹਸਤੀ' ਸਿਰਲੇਖ ਹੇਠ ਲਿਖਿਆ ਇਕ ਛੋਟਾ ਜਿਹਾ ਲੇਖ ਪੰਜਾਬ ਦੇ ਸਰਬਪੱਖੀ ਵਿਕਾਸ ਦੀ ਸੁਪਨਸਾਜ਼ੀ ਦੇ ਵਿਭਿੰਨ ਪਾਸਾਰਾਂ ਨੂੰ ਸਮਝਣ ਦੇ ਸੰਦਰਭ ਵਿਚ ਉਨ੍ਹਾਂ ਦੀ ਬੇਹੱਦ ਪ੍ਰਭਾਵਸ਼ਾਲੀ ਅਤੇ ਉਪਯੋਗੀ ਰਚਨਾ ਹੈ।