ਨਵੀਂ ਦਿੱਲੀ: ਅੱਜ 26 ਜੂਨ ਨੂੰ ਤਸ਼ੱਦਦ ਦੇ ਸ਼ਿਕਾਰ ਪੀੜਤਾਂ ਦੇ ਸਮਰਥਨ ਵਿਚ ਅੰਤਰਰਾਸ਼ਟਰੀ ਦਿਹਾੜੇ ‘ਤੇ ਜਾਰੀ ਕੀਤੇ ਗਏ “ਟੋਰਚਰ ਅਪਡੇਟ ਇੰਡੀਆ” ਮੁਤਾਬਿਕ 1 ਅਪ੍ਰੈਲ ...
ਪੀੜਤ ਦੇ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਜੱਗੂ ਦੀ ਮੌਤ ਪੁਲਿਸ ਤਸ਼ੱਦਦ ਕਾਰਨ ਹੋਈ ਹੈ ਅਤੇ ਬਾਅਦ 'ਚ ਉਸਦੇ ਸਰੀਰ ਨੂੰ ਰੁੱਖ ਉੱਤੇ ਟੰਗਿਆ ਗਿਆ ਸੀ ਜੋ ਪੁਲਸਿ ਸਟੇਸ਼ਨ ਤੋਂ ਕੁਝ ਮੀਟਰ ਦੂਰ ਹੈ। ਪੁਲਸਿ ਨੇ ਹਿਰਾਸਤ ਵਿਚ ਮੌਤ ਦੇ ਮਾਮਲੇ ਨੂੰ ਖੁਦਕੁਸ਼ੀ ਵਿਚ ਤਬਦੀਲ ਕਰਨ ਦੀ ਕੋਸ਼ਿਸ਼ ਕੀਤੀ ਹੈ।
ਨੇੜਲੀ ਪੁਲਿਸ ਚੌਕੀ ਵੱਲਾ ਵਿੱਚ ਪੁਲਿਸ ਤਸ਼ੱਦਦ ਕਾਰਨ ਇਕ ਦਲਿਤ ਨੌਜਵਾਨ ਦੀ ਮੌਤ ਹੋਣ ਦੇ ਮਾਮਲੇ 'ਚ ਪੁਲਿਸ ਚੌਂਕੀ ਵੱਲ੍ਹਾ ਦੇ ਇੰਚਾਰਜ ਥਾਣੇਦਾਰ ਤੇ ਮੁਨਸ਼ੀ ਖਿਲਾਫ਼ ਹੱਤਿਆ ਤੇ ਅਨੁਸੂਚਿਤ ਜਾਤੀ/ਕਬੀਲੇ ਐਕਟ ਅਧੀਨ ਪਰਚਾ ਦਰਜ ਕਰ ਲਿਆ ਗਿਆ ਹੈ।
ਨੇੜੇ ਪੈਦੀ ਪੁਲਿਸ ਚੌਕੀ ਵੱਲਾ ਵਿੱਚ ਇੱਕ ਨੌਜਵਾਨ ਦੀ ਪੁਲਿਸ ਹਿਰਾਸਤ ਵਿੱਚ ਮੌਤ ਹੋਣ ਦੀਆਂ ਖ਼ਬਰਾਂ ਪ੍ਰਾਪਤ ਹੋਈਆਂ ਹਨ।ਪੁਲਿਸ ਵੱਲੋਂ ਮ੍ਰਿਤਕ ਨੂੰ ਦੋ ਦਿਨ ਪਹਿਲਾਂ ਚੋਰੀ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ ਸੀ।ਮਿ੍ਤਕ ਨੌਜਵਾਨ ਦੀ ਪਹਿਚਾਣ ਕਿੰਕਾ ਉਰਫ਼ ਪਿ੍ੰਸ (20) ਪੁੱਤਰ ਸਵ: ਸਾਹਿਬ ਸਿੰਘ ਵਾਸੀ ਗਲੀ ਨੰ: 11 ਮਕਬੂਲਪੁਰਾ ਮਹਿਤਾ ਰੋਡ ਅੰਮਿ੍ਤਸਰ ਵਜੋਂ ਹੋਈ ।
ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਸਿੱਖ ਨੌਜਾਵਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨ ਦਾ ਪਰਦਾਫਾਸ਼ ਕਰਨ ਵਾਲੇ ਸਾਬਕਾ ਪੁਲਿਸ ਕੈਟ ਗੁਰਮੀਤ ਪਿੰਕੀ ਨੇ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ 'ਤੇ ਨੌਕਰੀ ਬਹਾਲੀ ਲਈ 50 ਲੱਖ ਰੁਪਏ ਦੀ ਰਿਸ਼ਵਾਤ ਲੈਣ ਦੇ ਦੋਸ਼ ਲਾਉਦਿਆਂ ਸਪੀਡ ਪੋਸਟ ਰਾਹੀਂ ਚੰਡੀਗੜ੍ਹ ਪੁਲਿਸ ਨੂੰ ਸ਼ਿਕਾਇਤ ਭੇਜੀ ਹੈ।
ਭਾਈ ਸੋਹਣ ਸਿੰਘ, ਜਿਨ੍ਹਾਂ ਨੂੰ ਬੀਤੇ ਦਿਨ੍ਹੀ ਪੁਲਿਸ ਹਿਰਾਸਤ ਦੌਰਾਨ ਤਸ਼ੱਦਦ ਕਰਕੇ ਸ਼ਹੀਦ ਕਰ ਦਿੱਤਾ ਗਿਆ, ਦੇ ਬੇਟੇ ਮਨਮੋਹਣ ਸਿੰਘ ਨਾਲ ਇਹ ਗੱਲ-ਬਾਤ ਆਸਟ੍ਰੇਲੀਆ ਵਿਖੇ ਹਫਤਾਵਾਰੀ ਰੇਡੀਓ “ਕੌਮੀ ਆਵਾਜ਼” ਵੱਲੋਂ ਕੀਤੀ ਗਈ ਸੀ। ਇਹ ਗੱਲਬਾਤ ਪਾਠਕਾਂ/ਸਰੋਤਿਆਂ ਲਈ ਇਥੇ ਮੁੜ ਸਾਂਝੀ ਕਰ ਰਹੇ ਹਾਂ।
ਸਿਡਨੀ/ਆਸਟ੍ਰੇਲੀਆ (22 ਮਾਰਚ, 2011): ਭਾਈ ਸੋਹਨ ਸਿੰਘ ਦੀ ਪੁਲਿਸ ਹਿਰਾਸਤ ਵਿਚ ਤਸ਼ੱਦਦ ਕਾਰਨ ਹੋਈ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਦੇ ਆਗੂਆਂ ਨੇ ਕਿਹਾ ਹੈ ਕਿ ਪੰਜਾਬ ਵਿੱਚ ਲਗਾਤਾਰ ਮਨੁੱਖੀ ਹੱਕਾਂ ਦੇ ਹਾਲਾਤ ਵਿਗੜ ਰਹੇ ਹਨ। ਭਾਰਤ ਅਤੇ ਪੰਜਾਬ ਦੀਆਂ ਸਿੱਖ ਵਿਰੋਧੀ ਸਰਕਾਰਾਂ ਹਮੇਸ਼ਾ ਹੀ ਅਜਿਹੇ ਬੁਚੜ ਪੁਲਸ ਅਫਸਰਾਂ ਦੀ ਪਿੱਠ ਥਾਪੜਦੀਆਂ ਰਹੀਆਂ ਹਨ ਜਿਹੜੇ ਭੋਲੇ-ਭਾਲੇ ਸਿੱਖਾਂ ਨੂੰ ਅੱਤਵਾਦੀ ਬਣਾ ਕੇ ਅਣਮਨੁੱਖੀ ਤਸੀਹੇ ਦੇ ਕੇ ਕਤਲ ਕਰ ਦਿੰਦੇ ਹਨ ਅਤੇ ਬਾਅਦ ਵਿੱਚ ਜਾਂ ਤਾਂ ਝੂਠਾ ਪੁਲਸ ਮੁਕਾਬਲਾ ਬਣਾ ਦਿੱਤਾ ਜਾਂਦਾ ਹੈ ਅਤੇ ਜਾਂ ਫਿਰ ਆਤਮਹੱਤਿਆ ਦੀ ਕਹਾਣੀ ਘੜ ਦਿਤੀ ਜਾਂਦੀ ਹੈ ।
ਭਾਈ ਸੋਹਣ ਸਿੰਘ, ਜਿਨ੍ਹਾਂ ਨੂੰ ਬੀਤੇ ਦਿਨ੍ਹੀ ਪੁਲਿਸ ਹਿਰਾਸਤ ਦੌਰਾਨ ਤਸ਼ੱਦਦ ਕਰਕੇ ਸ਼ਹੀਦ ਕਰ ਦਿੱਤਾ ਗਿਆ, ਦੇ ਬੇਟੇ ਮਨਮੋਹਣ ਸਿੰਘ ਨਾਲ ਇਹ ਗੱਲ-ਬਾਤ ਆਸਟ੍ਰੇਲੀਆ ਵਿਖੇ ਹਫਤਾਵਾਰੀ ਰੇਡੀਓ "ਕੌਮੀ ਆਵਾਜ਼" ਵੱਲੋਂ ਕੀਤੀ ਗਈ ਸੀ। ਤੁਸੀਂ ਇਥੇ ਇਸ ਗੱਲਬਾਤ ਦਾ ਪਹਿਲਾ ਭਾਗ ਸੁਣ ਸਕਦੇ ਹੋ।
ਅੰਮ੍ਰਿਤਸਰ (16 ਮਾਰਚ, 2011): ਅਦਾਲਤ ਵਿਚ ਗੁਰਵਿੰਦਰ ਸਿੰਘ ਹੀਰਾ ਨੇ ਜੱਜ ਨੂੰ ਦਸਿਆ ਕਿ ਪੁਲਿਸ ਵਾਲਿਆਂ ਨੇ ਸੋਹਣ ਸਿੰਘ ਨੂੰ ਉਸ ਦੇ ਸਾਹਮਣੇ ਮਾਰ ਦਿਤਾ ਹੈ ਤੇ ਇਹ ਹੁਣ ਉਸ ਨੂੰ ਵੀ ਮਾਰ ਦੇਣਗੇ। ਉਨ੍ਹਾਂ ਦੱਸਿਆ ਕਿ ਹੀਰਾ ਦੇ ਮੂੰਹੋਂ ਸੱਚ ਸੁਣ ਕੇ ਜੱਜ ਵੀ ਹੈਰਾਨ ਰਹਿ ਗਏ ਤੇ ਉਨ੍ਹਾਂ ਰਿਮਾਂਡ ਦੇਣ ਤੋਂ ਸਾਫ਼ ਇਨਕਾਰ ਕਰ ਦਿਤਾ ...
ਮਾਨਸਾ (16 ਮਾਰਚ, 2011 - ਕੁਲਵਿੰਦਰ): ਸੋਹਨ ਸਿੰਘ ਉਰਫ਼ ਸੋਹਨਜੀਤ ਸਿੰਘ ਨੂੰ ਖਾੜਕੂ ਗਤੀਵਿਧੀਆਂ ਤਹਿਤ ਤਰਨਤਾਰਨ ਪੁਲਿਸ ਦੀ ਖਾਸ ਟੁਕੜੀ ਵਲੋਂ ਪਿਛਲੇ ਦਿਨੀਂ ਗ੍ਰਿਫਤਾਰ ਕਰਕੇ ਰਿਮਾਂਡ ‘ਤੇ ਲਿਆ ਗਿਆ ਸੀ ਅਤੇ ਪੁਲਿਸ ਥਾਣੇ ਵਿਚ ਛੱਕੀ ਹਲਾਤਾਂ ‘ਚ ਸੋਹਨਜੀਤ ਸਿੰਘ ਦੀ ਹੋਈ ਮੌਤ ਸਬੰਧੀ ਦੋਸ਼ ਲਗਾਉਂਦਿਆਂ ਅੱਜ ਵੱਖ-ਵੱਖ ਸਿਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਇਸ ਮੁੱਦੇ ਉੱਤੇ ਸਾਂਝੀ ਆਵਾਜ਼ ਉਠਾਈ ਹੈ।...
Next Page »