ਬਹਾਦਰਗੜ੍ਹ ਸਥਿਤ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਨੌਵੀਂ ਦੇ ਸਾਹਮਣੇ ਬਣ ਰਹੇ ਓਵਰਬ੍ਰਿਜ ਹੇਠੋਂ ਲਾਂਘਾ ਰਖਾਉਣ ਦੇ ਯਤਨਾਂ ਨੂੰ ਬੂਰ ਪੈਣ ਲੱਗਿਆ ਹੈ। ਓਵਰਬ੍ਰਿਜ ਦਾ ਜਾਇਜ਼ਾ ਲੈਣ ਪੁੱਜੀ ਕੇਂਦਰੀ ਟੀਮ ਨੇ 40 ਫੁੱਟ ਚੌੜਾ ਅਤੇ 11 ਫੁੱਟ ਉੱਚਾ ਲਾਂਘਾ ਛੱਡਣ ਲਈ ਹਾਮੀ ਭਰ ਦਿੱਤੀ ਹੈਙ ਉਂਜ ਇਸ ਬਾਰੇ ਅੰਤਿਮ ਫ਼ੈਸਲਾ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਵੱਲੋਂ ਲਿਆ ਜਾਣਾ ਹੈ।