ਨਵੀਂ ਪੰਜਾਬੀ ਫਿਲਮ ਤੂਫਾਨ ਸਿੰਘ ਨੂੰ ਭਾਰਤੀ ਸੈਂਸਰ ਬੋਰਡ ਨੇ ਪਾਸ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਵੀਰਵਾਰ (13 ਜੁਲਾਈ) ਨੂੰ ਪ੍ਰੈਸ ਬਿਆਨ ਜਾਰੀ ਕਰਕੇ ਫਿਲਮ 'ਚ ਤੂਫਾਨ ਸਿੰਘ ਦੀ ਭੂਮਿਕਾ ਨਿਭਾਉਣ ਵਾਲੇ ਪੰਜਾਬ ਫਿਲਮਾਂ ਦੇ ਕਲਾਕਾਰ ਰਣਜੀਤ ਬਾਵਾ ਨੇ ਇਸ ਗੱਲ ਦਾ ਪ੍ਰਗਟਾਵਾ ਕੀਤਾ।
ਪੰਜਾਬੀ ਫਿਲਮ "ਤੂਫਾਨ ਸਿੰਘ" ਦੇ ਨਿਰਮਾਤਾਵਾਂ ਵਲੋਂ ਜਾਰੀ ਪ੍ਰੈਸ ਬਿਆਨ ਵਿਚ ਦੱਸਿਆ ਗਿਆ ਕਿ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (CBFC), ਨੇ ਫਿਲਮ ਨੂੰ ਪ੍ਰਵਾਨਗੀ ਸਰਟੀਫਿਕੇਟ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਨਵੀਂ ਆ ਰਹੀ ਫਿਲਮ "ਸੰਤ ਤੇ ਸਿਪਾਹੀ" ਦੇ ਫਿਲਮ ਨਿਰਮਾਤਾ ਨੇ ਦੱਸਿਆ ਕਿ ਭਾਰਤੀ ਫਿਲਮ ਸੈਂਸਰ ਬੋਰਡ ਨੇ ਉਨ੍ਹਾਂ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਵੀਡੀਓੁ ਨੂੰ ਫਿਲਮ ਵਿੱਚ ਕੱਟਣ ਲਈ ਕਿਹਾ ਹੈ। ਫਿਲਮ ਨਿਰਮਾਤਾ ਜਸਬੀਰ ਸੰਘਾ ਅਤੇ ਸੁਖਵੰਤ ਢੱਡਾ ਅਨੁਸਾਰ ਭਾਰਤੀ ਫਿਲਮ ਸੈਂਸਰ ਬੋਰਡ ਨੇ ਉਨ੍ਹਾਂ ਨੂੰ ਫਿਲਮ ਵਿੱਚੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੀ ਅਸਲੀ ਰਿਕਾਰਡਿੰਗ ਨੂੰ ਕੱਟਣ ਵਾਸਤੇ ਕਿਹਾ ਹੈ । ਫਿਲਮ ਨਿਰਮਾਤਾ ਨੇ ਸੈਂਸਰ ਬੋਰਡ ਦੇ ਇਸ ਫੈਸਲੇ ਖਿਲਾਫ ਕਾਨੂੰਨੀ ਚਾਰਾਜੋਈ ਕਰਨ ਦਾ ਐਲਾਨ ਕੀਤਾ ਹੈ।
ਭਾਰਤੀ ਫਿਲਮ ਸੈਂਸਰ ਬੋਰਡ ਦੀ ਮੁਖੀ ਲੀਲਾ ਸੈਮਸਨ ਅਤੇ ਬੋਰਡ ਦੀ ਇੱਕ ਮੈਂਬਰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸੂਤਰਾਂ ਅਨੁਸਾਰ ਡੇਰਾ ਸੌਦਾ ਸਿਰਸਾ ਦੇ ਸੌਦਾ ਸਾਧ ਦੀ ਵਿਵਾਦਤ ਫਿਲਮ 'ਮੈਸੈਂਜਰ ਆਫ ਗਾਡ' ਨੂੰ ਨਜ਼ਰਸ਼ਾਨੀ ਬੋਰਡ ਵੱਲੋਂ ਹਰੀ ਝੰਡੀ ਦੇਣ ਤੋਂ ਬਾਅਦ ਸੈਮਸਨ ਨੇ ਅਸਤੀਫਾ ਦਿੱਤਾ ਹੈ।