ਅੰਮ੍ਰਿਤਸਰ, (7 ਮਈ 2014):- ਬਦਨਾਮ ਅਤੇ ਬਹੁਚਰਚਿਤ ਨਿਹੰਗ ਅਜੀਤ ਪੂਹਲਾ ਕਤਲ ਕੇਸ ਦੀ ਬਹਿਸ ਅੱਜ ਇਥੇ ਜ਼ਿਲ੍ਹਾ ਸੈਸ਼ਨ ਜੱਜ ਸ: ਗੁਰਬੀਰ ਸਿੰਘ ਦੀ ਅਦਾਲਤ 'ਚ ਮੁਕੰਮਲ ਹੋ ਗਈ ਹੈ। ਅਦਾਲਤ ਵੱਲੋਂ ਪੰਜ ਸਾਲ ਪੁਰਾਣੇ ਇਸ ਕੇਸ ਦੇ ਫ਼ੈਸਲੇ ਦੀ ਅਗਲੀ ਤਾਰੀਖ 14 ਮਈ ਨਿਰਧਾਰਿਤ ਕਰ ਦਿੱਤੀ ਗਈ। ਬਚਾਅ ਪੱਖ ਵੱਲੋਂ ਪੇਸ਼ ਹੋਏ ਵਕੀਲ ਸ: ਦਿਲਬਾਗ ਸਿੰਘ ਅਟਾਰੀ ਨੇ ਦੱਸਿਆ ਕਿ ਇਸ ਮਾਮਲੇ 'ਚ ਹੁਣ 3 ਵਿਅਕਤੀ ਨਵਤੇਜ ਸਿੰਘ ਗੁੱਗੂ ਡਾਨ ਵਾਸੀ ਬਟਾਲਾ, ਹਰਚੰਦ ਸਿੰਘ ਵਾਸੀ ਪਿੰਡ ਮਾੜੀ ਕੰਬੋਕੇ ਜ਼ਿਲ੍ਹਾ ਤਰਨ ਤਾਰਨ ਅਤੇ ਡਾ: ਹਰਨੇਕ ਸਿੰਘ ਮਾਮਲੇ ਦਾ ਸਾਹਮਣਾ ਕਰ ਰਹੇ ਹਨ।