ਪੰਜ ਤੀਰ ਰਿਕਾਰਡਸ ਵੱਲੋਂ ਬੀਤੇ ਦਿਨੀਂ ਜਾਰੀ ਕੀਤੀ ਗਈ ਛੋਟੀ ਫਿਲਮ “ਭਗਤ ਸਿੰਘ” ਇਤਿਹਾਸ ਦੇ ਪੰਨਿਆਂ ਵਿੱਚੋਂ ਅਣਗੌਲੀ ਕਰ ਦਿੱਤੀ ਗਈ ਮੁਲਾਕਾਤ ’ਤੇ ਚਾਨਣ ਪਾਉਂਦੀ ਹੈ। ਇਹ ਮੁਲਾਕਾਤ ਸ਼ਹੀਦ ਭਗਤ ਸਿੰਘ ਅਤੇ ਗਦਰੀ ਇਨਕਲਾਬੀ ਤੇ ਪੰਥ ਦੀ ਉਸ ਵੇਲੇ ਦੀ ਸਿਰਮੌਰ ਸਖਸ਼ੀਅਤ ਭਾਈ ਰਣਧੀਰ ਸਿੰਘ ਦਰਮਿਆਨ 4 ਅਕਤੂਬਰ, 1930 ਨੂੰ ਕੇਂਦਰੀ ਜੇਲ੍ਹ ਲਾਹੌਰ ਵਿੱਚ ਹੋਈ ਸੀ ਜਿਸ ਦੇ ਵੇਰਵੇ ਭਾਈ ਰਣਧੀਰ ਸਿੰਘ ਦੀਆਂ ਜੇਲ੍ਹ ਚਿੱਠੀਆਂ ਵਿੱਚ ਅੰਕਤ ਹਨ।
ਪੰਜ ਤੀਰ ਰਿਕਾਰਡਸ ਅਤੇ ਹੈਰੀਟੇਜ ਪ੍ਰੋਡਕਸ਼ਨਸ ਪੇਸ਼ ਕਰਦੇ ਹਨ ਪੰਜਾਬੀ ਛੋਟੀ ਫਿਲਮ "ਭਗਤ ਸਿੰਘ"। ਇਹ ਫਿਲਮ ਭਾਈ ਰਣਧੀਰ ਸਿੰਘ ਦੀ ਰਿਹਾਈ ਵਾਲੇ ਦਿਨ ਸ਼ਹੀਦ ਭਗਤ ਸਿੰਘ ਨਾਲ ਕੇਂਦਰੀ ਜੇਲ੍ਹ ਲਾਹੌਰ ਵਿਚ ਹੋਈ ਮੁਲਾਕਾਤ 'ਤੇ ਆਧਾਰਤ ਹੈ। ਇਸ ਮੁਲਾਕਾਤ ਦਾ ਜ਼ਿਕਰ ਭਾਈ ਰਣਧੀਰ ਸਿੰਘ ਦੀ ਕਿਤਾਬ 'ਜੇਲ੍ਹ ਚਿੱਠੀਆਂ' 'ਚ ਹੈ।