ਮੁੱਖ ਲੜਾਕੂ ਟੈਂਕ ਟੀ-90 'ਚ ਤਕਨੀਕੀ ਖਾਮੀ ਆਉਣ ਤੋਂ ਬਾਅਦ ਭਾਰਤੀ ਫੌਜ ਦੀ ਇਕ ਟੀਮ ਰੂਸ 'ਚ ਹੋ ਰਹੀ ਕੌਮਾਂਤਰੀ 'ਟੈਂਕ ਬਾਇਥਲਾਨ' ਤੋਂ ਬਾਹਰ ਹੋ ਗਈ ਹੈ। ਭਾਰਤ ਅਤੇ ਚੀਨ ਸਣੇ 19 ਦੇਸ਼ਾਂ ਨੇ ਇਸ ਮੁਕਾਬਲੇ 'ਚ ਹਿੱਸਾ ਲਿਆ ਸੀ। ਭਾਰਤੀ ਅਧਿਕਾਰੀਆਂ ਮੁਤਾਬਕ ਭਾਰਤੀ ਟੀਮ ਇਸਦੇ ਦੋ ਟੀ-90 ਟੈਂਕਾਂ 'ਚ ਗੜਬੜੀ ਆਉਣ ਤੋਂ ਬਾਅਦ ਮੁਕਾਬਲੇ ਦੇ ਅਗਲੇ ਹਿੱਸੇ 'ਚ ਨਹੀਂ ਪਹੁੰਚ ਸਕੀ। ਇਹ ਮੁਕਾਬਲਾ ਅਲਾਬਿਨੋ ਰੇਂਜੇਸ 'ਚ 29 ਜੁਲਾਈ ਨੂੰ ਸ਼ੁਰੂ ਹੋਇਆ ਸੀ। ਇਨ੍ਹਾਂ ਟੈਂਕਾਂ ਨੂੰ ਰੂਸ ਤੋਂ 2001 'ਚ ਖਰੀਦਿਆ ਗਿਆ ਸੀ। ਭਾਰਤੀ ਫੌਜ ਇਨ੍ਹਾਂ ਟੈਂਕਾਂ ਨੂੰ 'ਭੀਸ਼ਮ' ਕਹਿੰਦੀ ਹੈ। ਹੁਣ ਇਨ੍ਹਾਂ ਟੈਂਕਾਂ ਨੂੰ ਭਾਰਤ ਵਿਚ ਬਣਾਇਆ ਜਾਂਦਾ ਹੈ।