ਉੱਤਰ ਪ੍ਰਦੇਸ਼ ਦੀ ਏਟੀਐਸ ਨੇ ਦੋ ਸਿੱਖਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਏਟੀਐਸ ਦੇ ਆਈਜੀ ਅਸੀਮ ਅਰੁਣ ਨੇ ਦੱਸਿਆ ਕਿ ਜਸਵੰਤ ਸਿੰਘ ਉਰਫ਼ ਕਾਲਾ ਨੂੰ ਬੁੱਧਵਾਰ ਦੇਰ ਰਾਤ ਉਨਾਓ ਜ਼ਿਲ੍ਹੇ 'ਚੋਂ ਗ੍ਰਿਫ਼ਤਾਰ ਕੀਤਾ ਗਿਆ। ਆਈਜੀ ਮੁਤਾਬਕ ਵੀਰਵਾਰ ਦਿਨ ’ਚ ਐਸ਼ਬਾਗ ਇਲਾਕੇ ’ਚੋਂ ਗ੍ਰਿਫਤਾਰ ਕੀਤੇ ਗਏ ਬਲਵੰਤ ਸਿੰਘ ਵੱਲੋਂ ਮੁਹੱਈਆ ਕਰਵਾਈ ਗਈ ਸੂਚਨਾ ਦੇ ਆਧਾਰ ’ਤੇ ਜਸਵੰਤ ਸਿੰਘ ਨੂੰ ਕਾਬੂ ਕੀਤਾ ਗਿਆ ਹੈ। ਜਸਵੰਤ ਸਿੰਘ ਪੰਜਾਬ ਦੇ ਮੁਕਤਸਰ ਜ਼ਿਲ੍ਹੇ ਨਾਲ ਸਬੰਧਤ ਹੈ। ਉਸ ਨੂੰ ਉਨਾਓ ਪੁਲਿਸ ਸਟੇਸ਼ਨ ਇਲਾਕੇ ਅਧੀਨ ਪੈਂਦੇ ਸੋਹਰਾਮਊ ’ਚ ਭੱਲਾ ਫਾਰਮ ਹਾਊਸ ’ਤੇ ਛਾਪਾ ਮਾਰ ਕੇ ਫੜਿਆ ਗਿਆ ਜਿਥੇ ਉਹ ਪਿਛਲੇ ਦੋ ਸਾਲਾਂ ਤੋਂ ਰਹਿ ਰਿਹਾ ਸੀ।