ਮਾਲੇਗਾਉਂ ਬੰਬ ਧਮਾਕੇ ਮਾਮਲੇ ’ਚ ਸੁਪਰੀਮ ਕੋਰਟ ਨੇ ਸੋਮਵਾਰ (21 ਅਗਸਤ) ਨੂੰ ਲੈਫ਼ਟੀਨੈਂਟ ਕਰਨਲ ਸ਼੍ਰੀਕਾਂਤ ਪ੍ਰਸਾਦ ਪੁਰੋਹਿਤ ਨੂੰ ਜ਼ਮਾਨਤ ਦੇ ਦਿੱਤੀ। ਜ਼ਿਕਰਯੋਗ ਹੈ ਕਿ 29 ਸਤੰਬਰ 2008 'ਚ ਹੋਏ ਮਹਾਂਰਾਸ਼ਟਰ ਦੇ ਨਾਸਿਕ ਜ਼ਿਲ੍ਹੇ 'ਚ ਮਾਲੇਗਾਂਓ ਧਮਾਕਿਆਂ 'ਚ ਨਮਾਜ਼ ਪੜ੍ਹਦੇ 6 ਮੁਸਲਮਾਨ ਮਾਰੇ ਗਏ ਸਨ।
ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਪੰਜ ਰਾਜਾਂ ਦੀਆਂ ਪੁਲੀਸ ਟੀਮਾਂ ਨੇ ਵੀਰਵਾਰ ਨੂੰ ਵੱਖ-ਵੱਖ ਥਾਈਂ ਮਾਰੇ ਛਾਪਿਆਂ ਦੌਰਾਨ ਆਈਐਸਆਈਐਸ ਖੁਰਾਸਾਨ ਧੜੇ ਦੇ 10 ਬੰਦਿਆਂ ਨੂੰ ਗ੍ਰਿਫ਼ਤਾਰ ਕਰ ਕੇ "ਵੱਡਾ ਅਤਿਵਾਦੀ ਹਮਲਾ" ਟਾਲ ਦੇਣ ਦਾ ਦਾਅਵਾ ਕੀਤਾ ਹੈ। ਇਹ ਛਾਪੇ ਵੀਰਵਾਰ ਸਵੇਰੇ ਮੁੰਬਰਾ (ਮਹਾਰਾਸ਼ਟਰ), ਜਲੰਧਰ (ਪੰਜਾਬ), ਨਰਕਟੀਗੰਜ (ਬਿਹਾਰ) ਅਤੇ ਬਿਜਨੌਰ ਤੇ ਮੁਜ਼ੱਫ਼ਰਨਗਰ (ਦੋਵੇਂ ਉਤਰ ਪ੍ਰਦੇਸ਼) ਵਿੱਚ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ, ਯੂਪੀ ਤੇ ਮਹਾਰਾਸ਼ਟਰ ਦੇ ਦਹਿਸ਼ਤਗਰਦੀ-ਰੋਕੂ ਦਸਤਿਆਂ (ਏਟੀਐਸ) ਅਤੇ ਆਂਧਰਾ ਪ੍ਰਦੇਸ਼, ਪੰਜਾਬ ਤੇ ਬਿਹਾਰ ਪੁਲਿਸ ਵੱਲੋਂ ਸਾਂਝੇ ਅਪਰੇਸ਼ਨ ਤਹਿਤ ਮਾਰੇ ਗਏ।
ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ 12 ਘੰਟੇ ਤਕ ਚੱਲਿਆ ਮੁਕਾਬਲਾ ਖ਼ਤਮ ਹੋ ਗਿਆ। ਹਮਲਾਵਰ ਨੂੰ ਜਿਉਂਦਾ ਫੜਨ ਦੀ ਕੋਸ਼ਿਸ਼ ਨਾਕਾਮ ਰਹੀ। ਅੱਜ ਤੜਕੇ ਤਿੰਨ ਵਜੇ ਠਾਕੁਰਗੰਜ ਇਲਾਕੇ ਦੇ ਇਕ ਘਰ 'ਚ ਘੁਸੀ ਐਂਟੀ ਟੈਰੋਰਿਸਟ ਸਕੁਐਡ (ATS) ਨੇ ਇਕ ਹਥਿਆਰਬੰਦ ਹਮਲਾਵਰ ਨੂੰ ਮਾਰ ਦਿੱਤਾ।