ਜਦੋ ਗੁਰੂ ਨਾਨਕ ਸਾਹਿਬ ਨੂੰ ਮੁਲਾ ਅਤੇ ਕਾਜੀਆ ਨੇ ਪੁਛਿਆ ਕੇ ਹਿੰਦੂ ਵੱਡਾ ਹੈ ਜਾ ਮੁਸਲਮਾਨ ਤਾਂ ਗੁਰੂ ਸਾਹਿਬ ਨੇ ਆਖਿਆ "ਬਾਬੇ ਆਖੇ ਹਾਜੀਆਂ ਸੁੱਭਿ ਅਮਲਾ ਬਾਝਹੁ ਦੋਨੋ ਰੋਈ"। ਇਸ ਬੁਲੰਦ ਕਿਰਦਾਰ ਤੋ ਹੀ ਤਾ ਸਦਾ ਸਮੇ ਦੀਆ ਤਾਕਤਾ ਨੂੰ ਖੋਫ ਆਉਦਾ ਸੀ, ਬੁਲੰਦ-ਕਿਰਦਾਰ ਹੀ ਤਾ ਸਿੱਖਾ ਦੇ ਇਤਿਹਾਸ ਵਿਚ ਜਲੋਅ ਪੈਦਾ ਕਰ ਸਕੇ , ਜੋਕਿ ਅੱਜ ਵੀ ਸਾਡੀ ਪ੍ਰੇਰਣਾ ਦਾ ਸਰੋਤ ਬਣ ਰਿਹਾ ਹੈ।
ਪੁਸਤਕ 'ਖਾੜਕੂ ਸੰਘਰਸ਼ ਦੀ ਸਾਖੀ' ਸਿੱਖ ਯਾਦ ਦੇ ਪਵਿੱਤਰ ਅਹਿਸਾਸ ਹਨ। ਸਿੱਖ ਯਾਦ ਬੜੀ ਬਲਵਾਨ ਹੈ ਇਸਦੇ ਅੰਦਰ ਸਦੀਆਂ ਦੀ ਪੀੜ ਸਮਾਂ ਸਕਦੀ ਹੈ ਅਤੇ ਇਹ ਕਿਸੇ ਤਰਕ ਦੀ ਮੁਥਾਜ ਵੀ ਨਹੀ ਹੁੰਦੀ। ਇਸਦੇ ਆਵੇਸ਼ ਵਿਚ ਕੁਲ ਜ਼ਜਬਾਤ ਸਮਾ ਸਕਦੇ ਹਨ ਅਤੇ ਇਸ ਨੇ ਸਦਾ ਹੀ ਬੜੀਆਂ ਕੀਮਤੀ ਚੀਜਾਂ ਦੀ ਸੰਭਾਲ ਕੀਤੀ ਹੈ ਅਤੇ ਸਮਾਂ ਆਉਣ ਉੱਤੇ ਆਪਣੀ ਪਵਿੱਤਰ ਅਤੇ ਨਿਰਮਲ ਗਵਾਹੀ ਨੂੰ ਕਲਮਬੰਦ ਵੀ ਕਰਵਾਇਆ ਹੈ।