8 ਮਹੀਂਨੇ ਪਹਿਲਾਂ ਹੋਏ ਮੋਗਾ ਓਰਬਿਟ ਕਾਂਢ ਜਿਸ ਵਿੱਚ ਇੱਕ 13 ਸਾਲਾ ਕੁੜੀ ਅਰਸ਼ਦੀਪ ਕੌਰ ਨਾਲ ਔਰਬਿਟ ਬੱਸ ਦੇ ਮੁਲਾਜਮਾਂ ਵੱਲੋਂ ਛੇੜਖਾਨੀ ਕਰਨ ਤੋਂ ਬਾਅਦ ਉਸ ਨੂੰ ਬੱਸ ਵਿੱਚੋਂ ਧੱਕਾ ਦੇ ਦਿੱਤਾ ਗਿਆ ਸੀ ਜਿਸ ਨਾਲ ਉਸ ਦੀ ਮੌਤ ਹੋ ਗਈ ਸੀ।ਇਸ ਘਟਨਾ ਨਾਲ ਸੰਬੰਧਿਤ ਚਲ ਰਹੇ ਕੇਸ ਵਿੱਚ ਉਦੋ ਹੈਰਾਨੀਜਨਕ ਮੋੜ ਆ ਗਿਆ ਜਦੋਂ ਅਰਸ਼ਦੀਪ ਕੌਰ ਦੇ ਪਿਤਾ ਨੇਂ ਅਦਾਲਤ ਵਿੱਚ ਬਿਆਨ ਦਿੱਤਾ ਕਿ ਉਸ ਦੀ ਕੁੜੀ, ਉਸ ਦੀ ਪਤਨੀ ਅਤੇ ਪੁੱਤਰ ਨਾਲ ਕਦੇ ਓਰਬਿਟ ਬੱਸ ਵਿੱਚ ਚੜੀ ਹੀ ਨਹੀਂ।