ਬੀਤੇ ਦਿਨੀਂ ਅਬੋਹਰ ਵਿੱਚ ਇੱਕ ਅਕਾਲੀ ਆਗੂ ਦੇ ਫਾਰਮ ਹਾਊਸ ਤੇ ਹੱਥ ਪੈਰ ਵੱਢ ਕੇ ਕਤਲ ਕੀਤੇ ਗਏ ਭੀਮ ਸੈਨ ਨਾਮੀਂ ਵਿਅਕਤੀ ਦੇ ਕਤਲ ਕੇਸ ਨਾਲ ਸੰਬੰਧਿਤ ਮੁੱਖ ਦੋਸ਼ੀ ਅਮਿਤ ਡੋਡਾ ਵੱਲੋਂ ਸ਼ਨੀਵਾਰ ਦੇਰ ਰਾਤ ਪੁਲਿਸ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਗਿਆ।
ਬੀਤੇ ਸ਼ੁਕਰਵਾਰ ਨੂੰ ਅਬੋਹਰ ਦੇ ਇੱਕ ਫਾਰਮਹਾਊਸ ਤੇ ਕਤਲ ਕੀਤੇ ਗਏ ਦਲਿਤ ਭਾਈਚਾਰੇ ਨਾਲ ਸੰਬੰਧਿਤ 27 ਸਾਲਾ ਭੀਮ ਸੈਨ ਟੌਂਕ ਦੇ ਕਤਲ ਕੇਸ ਨਾਲ ਸੰਬੰਧਿਤ ਤਿੰਨ ਵਿਅਕਤੀਆਂ ਨੂੰ ਅੱਜ ਫਾਜਿਲਕਾ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ।