ਚੰਡੀਗੜ੍ਹ: ਪੰਜਾਬ ਵਜ਼ਾਰਤ ਵਲੋਂ ਐਸ.ਵਾਈ.ਐਲ. ਦੀ ਜ਼ਮੀਨ ਵਾਪਸ ਕਰਨ ਦੇ ਫੈਸਲੇ ਤੋਂ ਦੋ ਦਿਨ ਬਾਅਦ ਹਰਿਆਣਾ ਸਰਕਾਰ ਨੇ ਅੱਜ ਪਹਿਲਾਂ ਵਾਲੀ ਸਥਿਤੀ ਬਣਾਈ ਰੱਖਣ ਲਈ ਸੁਪਰੀਮ ਕੋਰਟ ਪਹੁੰਚ ਕੀਤੀ ਹੈ।
ਸੰਬੰਧਤ ਖ਼ਬਰ:
ਪੰਜਾਬ ਵਜ਼ਾਰਤ ਵਲੋਂ ਐਸ.ਵਾਈ.ਐਲ. ਦੀ ਜ਼ਮੀਨ ਕਿਸਾਨਾਂ ਨੂੰ ਵਾਪਸ ਕਰਨ ਦਾ ਫੈਸਲਾ …
ਖ਼ਬਰ ਏਜੰਸੀ ਏ.ਐਨ.ਆਈ. (ANI) ਮੁਤਾਬਕ 21 ਨਵੰਬਰ ਸੋਮਵਾਰ ਨੂੰ ਸੁਪਰੀਮ ਕੋਰਟ ‘ਚ ਇਸ ਸਬੰਧੀ ਸੁਣਵਾਈ ਹੋਣ ਦੀ ਉਮੀਦ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਦੀ ਵਿਧਾਨ ਸਭਾ ਨੇ ਆਪਣੇ ਆਖਰੀ ਇਜਲਾਸ ‘ਚ ਐਸ.ਵਾਈ.ਐਸ. ਦੀ ਜ਼ਮੀਨ ਵਾਪਸ ਕਰਨ ਦਾ ਮਤਾ ਪਾਸ ਕੀਤਾ ਹੈ ਪਰ ਹਾਲੇ ਇਸ ਮਤੇ ‘ਤੇ ਰਾਜਪਾਲ ਦੇ ਹਸਤਾਖਰ ਨਹੀਂ ਹੋਏ। ਪਰ ਸੱਤਾਧਾਰੀ ਦਲ ਦੇ ਸਮਰਥਕਾਂ ਨੇ ਨਿਰਮਾਣ ਅਧੀਨ ਵਿਵਾਦਤ ਨਹਿਰ ਦੇ ਪੰਜਾਬ ‘ਚ ਪੈਂਦੇ ਹਿੱਸੇ ਨੂੰ ਪੱਧਰਾ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸੇ ਦੌਰਾਨ ਹਰਿਆਣਾ ਸਰਕਾਰ ਭਾਰਤੀ ਸੁਪਰੀਮ ਕੋਰਟ ਪਹੁੰਚ ਗਈ ਹੈ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: