ਚੰਡੀਗੜ੍ਹ: ਪੱਤਰਕਾਰ ਸੁਰਿੰਦਰ ਸਿੰਘ ਦੇ ਵਕੀਲ ਗੁਰਪ੍ਰੀਤ ਸਿੰਘ ਨੇ ਸਿੱਖ ਸਿਆਸਤ ਨਿਊਜ਼ (SSN) ਨੂੰ ਫੋਨ ‘ਤੇ ਦੱਸਿਆ ਕਿ 7 ਸਤੰਬਰ ਨੂੰ ਸੁਰਿੰਦਰ ਸਿੰਘ ਨੂੰ ਅੰਬਾਲਾ ਦੀ ਟਾਡਾ ਅਦਾਲਤ ਵਿਚ ਐਡੀਸ਼ਨਲ ਸੈਸ਼ਨ ਜੱਜ ਰਾਕੇਸ਼ ਸਿੰਘ ਨੇ ਬਰੀ ਕਰ ਦਿੱਤਾ ਹੈ।
ਪੱਤਰਕਾਰ ਸੁਰਿੰਦਰ ਸਿੰਘ ਅੰਬਾਲਾ ਜੇਲ੍ਹ ਤੋਂ ਬਾਹਰ ਆਉਂਦੇ ਹੋਏ
ਜ਼ਿਕਰਯੋਗ ਹੈ ਕਿ ਸੁਰਿੰਦਰ ਸਿੰਘ ਨੇ ਅਕਤੂਬਰ 2015 ਵਿਚ ਆਪਣੇ ਇਕ ਪੁਰਾਣੇ ਕੇਸ (ਸਤੰਬਰ 1988) ਵਿਚ ਅੰਬਾਲਾ ਅਦਾਲਤ ਦੇ ਸਾਹਮਣੇ ਸਮਰਪਣ ਕੀਤਾ ਸੀ। 7 ਸਤੰਬਰ ਨੂੰ ਉਨ੍ਹਾਂ ਨੂੰ ਅੰਬਾਲਾ ਜੇਲ੍ਹ ਵਿਚੋਂ ਬਾਹਰ ਕੱਢਿਆ ਗਿਆ।

