Site icon Sikh Siyasat News

ਸਾਧ ਸੁਰਜਮੁਨੀ ਕਤਲ ਕਾਂਡ: ਭਾਈ ਨਿਰਮਲ ਸਿੰਘ ਖਰਲੀਆ ਜਮਾਨਤ ‘ਤੇ ਰਿਹਾਅ ਹੋਏ

Nirmal singh Bikaner Jail

ਭਾਈ ਨਿਰਮਲ ਸਿੰਘ ਖਰਲੀਆਂ

ਹਨੂੰਮਨਾਗੜ੍ਹ ਰਾਜਸਥਾਨ(20 ਫਰਵਰੀ 2016): ਸੁਰਜ਼ ਮੁਨੀ ਸਾਧ ਦੇ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਭਾਈ ਨਿਰਮਲ ਸਿੰਘ ਖਰਲੀਆਂ ਜ਼ਮਾਨਤ ‘ਤੇ ਰਿਹਾਅ ਹੋ ਗਏ ਹਨ। ਰਾਜਸਥਾਨ ਦੀ ਜੈਪੁਰ ਹਾਈਕੋਰਟ ਨੇ ਉਨ੍ਹਾਂ ਨੂੰ ਜ਼ਮਾਨਤ ‘ਤੇ ਰਿਹਾਅ ਕਰਨ ਦੇ ਹੁਕਮ ਪਿਛਲੇ ਦਿਨੀ ਦਿੱਤੇ ਸਨ।

ਜੂਨ 2012 ਵਿੱਚ ਰਾਜਸਥਾਨ ਦੇ ਸਾਧ ਸੁਰਜ਼ ਮੁਨੀ ਨੇ ਹਰਿਆਣਾ ਦੇ ਕਸਬਾ ਚੌਟਾਲਾ ਕੋਲ ਸ਼੍ਰੀ ਗੁਰੁ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਇੱਕ ਰਜਬਾਹੇ ਵਿੱਚ ਸੁੱਟ ਕੇ ਬੇਅਦਬੀ ਕੀਤੀ ਸੀ ਜਿਸ ਤੋਂ ਦੇਸ਼ ਵਿਦੇਸ਼ ਵਿੱਚ ਵਸਦੀਆਂ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਸੀ।

ਸਿੱਖ ਨੌਜਵਾਨਾਂ ਨੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੈਅਦਬੀ ਨਾ ਸਹਾਰਦਿਆਂ ਉਕਤ ਸਾਧ ਨੂੰ ਸਜ਼ਾ ਦੇਣ ਲਈ ਉਸਦਾ ਸਿਰ ਵੱਢ ਦਿੱਤਾ ਸੀ। ਇਸ ਵਿੱਚ ਪੁਲਿਸ ਨੇ  ਬਾਬਾ ਨਗਿੰਦਰ ਸਿੰਘ ਸ਼ਹਿਣਾ, ਭਾਈ ਨਿਰਮਲ ਸਿੰਘ ਖਰਲੀਆਂ, ਭਾਈ ਗੁਰਸੇਵਕ ਸਿੰਘ ਤੇ ਭਾਈ ਅਮ੍ਰਿਤਪਾਲ ਸਿੰਘ ਗੋਲੂਵਾਲ ਨੂੰ ਗ੍ਰਿਫਤਾਰ ਕੀਤਾ ਸੀ।

ਹਨੂੰਮਾਨਗੜ੍ਹ ਦੀ ਸ੍ਰੀ ਦਇਆ ਰਾਮ ਗੋਦਾਰਾ ਦੀ ਅਦਾਲਤ ਨੇ ਬਾਬਾ ਨਗਿੰਦਰ ਸਿੰਘ ਅਤੇ ਭਾਈ ਨਿਰਮਲ ਸਿੰਘ ਖਰਲੀਆ ਨੂੰ 09-09-2014 ਨੂੰ ਉਮਰ ਕੈਦ ਦੀ ਸਜ਼ਾ  ਸੁਣਾਈ ਸੀ, ਜਦਕਿ ਬਾਬਾ ਅਮ੍ਰਿਤਪਾਲ ਸਿੰਘ ਤੇ ਗੁਰਸੇਵਕ ਸਿੰਘ ਧੂਰਕੋਟ ਬਰੀ ਕਰ ਦਿੱਤੇ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version