ਸੁਪਰੀਮ ਸੁਸਾਇਟੀ ਦੇ ਅਹੁਦੇਦਾਰ

ਸਿੱਖ ਖਬਰਾਂ

ਨਿਊਜ਼ੀਲੈਂਡ ਦੀ ਸੁਪਰੀਮ ਸਿੱਖ ਸੁਸਾਇਟੀ ਵਲੋਂ ਨੇਪਾਲ ਦੇ ਭੂਚਾਲ ਪੀੜਤਾਂ ਲਈ ਸਹਾਇਤਾ ਭੇਜੀ

By ਸਿੱਖ ਸਿਆਸਤ ਬਿਊਰੋ

July 12, 2015

ਆਕਲੈਂਡ (11 ਜੁਲਾਈ, 2015): ਨਿਊਜ਼ੀਲੈਂਡ ਦੀ ਸਭ ਤੋਂ ਵੱਡੀ ਸਿੱਖ ਸੰਸਥਾ ਤੇ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਸੁਪਰੀਮ ਸਿੱਖ ਸੁਸਾਇਟੀ ਵਲੋਂ ਇੱਥੇ ਵੱਸਦੇ ਸਿੱਖ ਭਾਈਚਾਰੇ ਤੇ ਪੰਜਾਬੀ ਮੀਡੀਆ ਦੇ ਸਹਿਯੋਗ ਨਾਲ ਪਿਛਲੇ ਕਾਫੀ ਦਿਨ ਤੋਂ ਆਪਣੇ ਤੌਰ ‘ਤੇ ਨੇਪਾਲ ‘ਚ ਆਏ ਭੂਚਾਲ ਲਈ ਰਾਹਤ ਭੇਜਣ ਲਈ ਮੱਦਦ ਇਕਠੀ ਕੀਤੀ ਜਾ ਰਹੀ ਸੀ।

ਇਸ ਮੌਕੇ ਨਿਊਜ਼ੀਲੈਂਡ ਦੇ ਵੱਖ-ਵੱਖ ਗੁਰੂਦਵਾਰਾ ਸਾਹਿਬ ਤੇ ਲੋਕਲ ਤੌਰ ‘ਤੇ ਵੀ ਮੱਦਦ ਇਕੱਠੀ ਕੀਤੀ ਜਾ ਰਹੀ ਸੀ ਇਕ ਅੰਦਾਜ਼ੇ ਮੁਤਾਬਿਕ ਕੁੱਲ 11,500 ਨਿਊਜੀਲੈਂਡ ਡਾਲਰ ਦੀ ਕੁੱਲ ਰਕਮ ਨੇਪਾਲ ਰਾਹਤ ਫੰਡ ਲਈ ਇਕੱਠੀ ਕੀਤੀ ਗਈ ਸੀ, ਜਿਸ ਦਾ ਵੇਰਵਾ ਵੀ ਮੀਡੀਆ ਰਾਹੀਂ ਸਾਰੀ ਹੀ ਭਾਈਚਾਰੇ ਨੂੰ ਵੀ ਦਿੱਤਾ ਗਿਆ ਸੀ।

ਅੱਜ ਇਸ ਸਬੰਧੀ ਇਕ ਪ੍ਰੋਗਰਾਮ ਰਹੀ ਇਹ ਸਾਰੀ ਰਕਮ ਨਿਊਜ਼ੀਲੈਂਡ ‘ਚ ਮੌਜੂਦ ਨੇਪਾਲ ਦੇ ਲੋਕਾਂ ਦੀ ਆਪਣੀ ਇਕ ਸੰਸਥਾ ਦੇ ਨੁਮਾਇੰਦਿਆਂ ਨੂੰ ਸੌਂਪ ਦਿੱਤੀ ਗਈ ਤੇ ਨਾਲ ਹੀ ਇਸ ਮੌਕੇ ਕਿਹਾ ਗਿਆ ਕੇ ਇਸ ਰਕਮ ਨੂੰ ਸਹੀ ਜਗ੍ਹਾ ‘ਤੇ ਵਰਤ ਕੇ ਲੋੜਵੰਦ ਲੋਕਾਂ ਦੀ ਹੀ ਮੱਦਦ ਕੀਤੀ ਜਾਵੇ।

ਇਸ ਮੌਕੇ ਸੁਪਰੀਮ ਸਿੱਖ ਸੁਸਾਇਟੀ ਦੇ ਬੁਲਾਰੇ ਦਲਜੀਤ ਸਿੰਘ, ਮਨਜਿੰਦਰ ਸਿੰਘ ਬਾਸੀ, ਮੈਂਬਰ ਪਾਰਲੀਮੈਂਟ ਕਮਲਜੀਤ ਸਿੰਘ ਬਖਸ਼ੀ, ਮੈਬਰ ਪਾਰਲੀਮੈਂਟ ਪਰਮਜੀਤ ਪਰਮਾਰ, ਨਵਤੇਜ ਰੰਧਵਾ, ਸੀਨੀਅਰ ਸਿਟੀਜ਼ਨ ਦੇ ਸਮੂਹ ਅਹੁਦੇਦਾਰ ਤੇ ਨੇਪਾਲ ਐਸੋਸੀਏਸ਼ਨ ਦੇ ਮੈਬਰ ਵੀ ਮੌਜੂਦ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: