ਬੰਗਾ: ਪਿੰਡ ਜੋਧਪੁਰ ਜਿਲ੍ਹਾ ਬਰਨਾਲਾ ਵਿੱਚ ਇੱਕ ਗਰੀਬ ਤੇ ਲਾਚਾਰ ਕਿਸਾਨ ਮਾਂ-ਪੁੱਤ ਵਲੋਂ ਆਪਣੀ ਜ਼ਮੀਨ ਖੁੱਸਣ ਦੇ ਡਰੋਂ, ਸ਼ਰੇਆਮ ਕੀਤੀ ਖੁਦਕਸ਼ੀ ਨੇ ਸੱਭ ਨੂੰ ਝੰਜੋੜ ਕੇ ਰੱਖ ਦਿੱਤਾ ਹੈਙ ਨਾਲ ਹੀ ਇੱਕ ਸਹਿਕਾਰੀ ਬੈਂਕ ਵਲੋਂ ਕਰਜ਼ ਦਾ ਮੋੜ ਸਕਣ ਵਾਲੇ ਕਿਸਾਨਾਂ ਦੀਆਂ ਇਸ਼ਤਿਹਾਰੀ ਮੁਜ਼ਰਮਾਂ ਵਾਂਗ ਲਾਈਆਂ ਤਸਵੀਰਾਂ ਵੀ ਬੇਹੱਦ ਦੁਖਦ ਘਟਨਾਵਾਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਦੇ ਮੈਂਬਰ ਸ. ਸੁਖਦੇਵ ਸਿੰਘ ਭੌਰ ਨੇ ਕੀਤਾ।
ਬਾਦਲ ਸਰਕਾਰ ਦੀ ਨਿਖੇਧੀ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਘਟਨਾ ਉਸ ਸਮੇਂ ਵਾਪਰੀ ਹੈ ਜਦੋਂ ਰਾਜਭਾਗ ਆਪਣੇ ਆਪ ਨੂੰ ਕਿਸਾਨਾਂ ਦੇ ਮਸੀਹੇ ਅਖਵਾਉਣ ਵਾਲਿਆਂ ਕੋਲ ਹੈ ਤੇ ਮੰਤਰੀ ਥਾਂ-ਥਾਂ ਭਾਸ਼ਨ ਝਾੜ ਰਹੇ ਹਨ “ਕਿਸੇ ਕਰਜਦਾਰ ਕਿਸਾਨ ਨੂੰ ਹੱਥਕੜੀ ਨਹੀ ਲੱਗੇਗੀ, ਕਿਸੇ ਕਿਸਾਨ ਨੂੰ ਜ਼ਲੀਲ ਨਹੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਸਰਕਾਰੀ ਦਾਅਵਿਆਂ ਦੇ ਮੱਦੇਨਜ਼ਰ ਸਰਕਾਰ ਤੋਂ ਪੁੱਛਣਾਂ ਚਾਹੀਦਾ ਹੈ ਕਿ ਜੇਕਰ ਉਸਦੇ ਦਾਅਵੇ ਸੱਚੇ ਹਨ ਤਾਂ ਫਿਰ ਇਹ ਕੀ ਹੈ?
ਉਨ੍ਹਾਂ ਕਿਹਾ ਕਿ ਆਮ ਤੌਰ ‘ਤੇ ਕਿਸਾਨ ਨੂੰ ਆੜਤੀਆਂ ਅਤੇ ਸਰਕਾਰ ਦੀ ਲੁੱਟ ਤੇ ਧੱਕੇਸ਼ਾਹੀ ਤੋਂ ਬਚਾਉਣ ਦਾ ਕੰਮ “ਕਿਸਾਨ ਯੂਨੀਅਨ” ਦਾ ਜੁੰਮਾ ਹੁੰਦਾ ਹੈ। ਪਰ ਜਦੋਂ ਕਿਸਾਨ ਯੂਨੀਅਨ ਦਾ ਪ੍ਰਧਾਨ ਮੰਡੀਬੋਰਡ ਦਾ ਚੇਅਰਮੈਨ ਬਣ ਬੈਠੇ ਤੇ ਆੜਤੀਆ ਵਾਈਸ ਚੇਅਰਮੈਨ ਬਣ ਜਾਵੇ, ਫਿਰ ਤਾਂ ਰੱਬ ਹੀ ਰਾਖਾ ਹੈ ਙਚੋਰ ਤੇ ਕੁੱਤੀ ਦਾ ਮਿਲਾਪ ਕਿਸਾਨੀ ਦਾ ਬਹੁਤ ਵੱਡਾ ਨੁਕਸਾਨ ਕਰ ਰਿਹਾ ਹੈ।
ਸਿੱਖ ਆਗੂ ਨੇ ਕਿਹਾ ਕਿ ਖੁਦਕਸ਼ੀ ਕਿਸੇ ਮਸਲੇ ਦਾ ਹੱਲ ਨਹੀ, ਕਿਸਾਨ ਭਰਾਵਾਂ ਨੂੰ ਸੰਗਠਤ ਹੋ ਕੇ ਜੰਗ ਲੜਨੀ ਚਾਹੀਦੀ ਹੈ। ਪਿਛਲੇ 3 ਮਹੀਨਿਆਂ ਵਿੱਚ 57 ਕਿਸਾਨਾ ਵਲੋਂ ,ਪੰਜਾਬ ਵਿੱਚ ਖੁਦਕਸ਼ੀ ਕਰ ਜਾਣਾ, ਬਹੁਤ ਵੱਡੀ ਚਿੰਤਾ ਹੈ। ਵਾਹਿਗੁਰੂ ਅੰਨਦਾਤਿਆਂ ਨੂੰ ਏਕੇ ਦੀ ਦਾਤ ਬਖ਼ਸ਼ਣ।