Site icon Sikh Siyasat News

ਸੁਖਬੀਰ ਦੀ ਜਲ ਬਸ: ਖਰਚਾ 10 ਕਰੋੜ, ਕਮਾਈ 64 ਹਜ਼ਾਰ

ਚੰਡੀਗੜ੍ਹ (ਰਣਜੀਤ ਸਿੰਘ): ਅੱਜ ਮੀਡੀਆ ਵਿੱਚ ਨਸ਼ਰ ਹੋਈਆਂ ਖਬਰਾਂ ਮੁਤਾਬਕ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਖਬੀਰ ਬਾਦਲ ਵਲੋਂ ਹਰੀਕੇ ਝੀਲ ਵਿਚ ਚਲਾਈ ਗਈ ਬੱਸ ਤੋਂ ਅਜੇ ਤੱਕ ਸਿਰਫ 64 ਹਜਾਰ ਰੁਪਾਏ ਕਮਾਈ ਹੋਈ ਹੈ, ਜਦਕਿ ਇਸ ਬਸ ਨੂੰ ਚਲਾਉਣ ਲਈ 10 ਕਰੋੜ ਲੱੱਗੇ ਜੋ ਕੇ ਪੰਜਾਬ ਸਰਕਾਰ ਦੀ ਜੇਬ ਚੋ ਗਏ ਸੀ।

ਖਬਰ ਹੈ ਕਿ ਪੰਜਾਬ ਦੇ ਨਵੇਂ ਸੈਰਸਪਾਟਾ ਮੰਤਰੀ ਨਵਜੋਤ ਸਿੱਧੂ ਨੇ ਬੱਸ ਨੂੰ ਮੁੜ ਰੋਕ ਦਿੱਤਾ ਹੈ।

ਜਲ ਬੱਸ ਦਾ ਮਸਲਾ ਸ਼ੁਰੂ ਤੋਂ ਹੀ ਵਿਵਾਦਾਂ ਅਤੇ ਮਖੌਲ ਦਾ ਮਸਲਾ ਬਣਿਆ ਰਿਹਾ ਹੈ। ਪਹਿਲਾਂ ਜਦੋਂ ਸੁਖਬੀਰ ਬਾਦਲ ਵੱਲੋਂ ਪੰਜਾਬ ਦੀਆਂ ਨਹਿਰਾਂ ਵਿੱਚ ਬੱਸਾਂ ਚਲਾਉਣ ਅਤੇ ਸਵਾਰੀਆਂ ਨੂੰ ਮੱਛੀਆਂ ਫੜ੍ਹਨ ਦੀ ਸਹੂਲਤ ਦੇਣ ਦਾ ਐਲਾਨ ਕੀਤਾ ਗਿਆ ਤਾਂ ਸੋਸ਼ਲ ਮੀਡੀਆ ਤੇ ਇਸ ਨੂੰ ਸੁਖਬੀਰ ਬਾਦਲ ਦੀ ਇਕ ਹੋਰ ਗੱਪ ਐਲਾਨਦਿਆਂ ਖੂਬ ਚਰਚਾ ਕੀਤੀ ਗਈ।

ਅਖੀਰ ਜਦੋਂ ਜਲ ਬਸ ਹਰੀਕੇ ਦੇ ਪੱੱਤਣਾਂ ਵਿੱੱਚ 12 ਦਸੰਬਰ 2016 ਨੂੰ ਪਹਿਲੀ ਵਾਰ ਉਤਾਰੀ ਗਈ ਪਰ ਇਸ ਦੀ ਦਿੱੱਖ ਘੜੁੱੱਕਾਨੁਮਾ ਹੋਣ ਕਾਰਨ ਲੋਕਾਂ ਸੋਸ਼ਲ ਮੀਡੀਆ ਉੱਤੇ ਖੂਬ ਚਰਚਾ ਹੋਈ। ਚਰਚਾ ਇੰਨੀ ਭਰਵੀਂ ਸੀ ਕਿ ਉਸ ਵੇਲੇ ਦੇ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਆਪਣੀ ਫੇਸਬੁਕ ‘ਤੇ ਸਫਾਈ ਦੇਣੀ ਪਈ।

(ਸੁਖਬੀਰ ਬਾਦਲ ਵੱਲੋਂ 12 ਦਸੰਬਰ, 2016 ਨੂੰ ਫੇਸਬੁੱਕ ਉੱਤੇ ਦਿੱਤੀ ਗਈ ਸਫਾਈ ਦੀ ਪੁਰਾਣੀ ਤਸਵੀਰ)

ਫਿਰ ਇਸ ਪੰਜਾਬ ਸਰਕਾਰ ਨੇ ਇਸ ਬੱਸ ਦੀ ਦਿੱਖ ਦਾ ਨਵੀਨੀਕਰਨ ਕੀਤਾ ਤੇ 2 ਮਹੀਨੇ 3 ਦਿਨ ਬਾਅਦ ਫਿਰ ਇਸ ਨੂੰ 15 ਫਰਵਰੀ 2017 ਹਰੀਕੇ ਪੱੱਤਣ ਦੇ ਪਾਣੀਆਂ ਵਿੱੱਚ ਦੁਬਾਰਾ ਉਤਾਰਿਆ ਗਿਆ। ਪਰ ਹਰੀਕੇ ਝੀਲ ਵਿਚ ਪਾਣੀ ਦਾ ਪੱੱਧਰ ਘੱੱਟ ਹੋਣਾ ਕਰਕੇ ਅਤੇ ਜਲ ਬੂਟੀ ਵੱਧ ਹੋਣਾ ਬੱਸ ਤੇ ਸਰਕਾਰ ਲਈ ਅੜਿੱਕਾ ਬਣਿਆ ਰਿਹਾ।

READ THIS NEWS IN ENGLISH:

Sukhbir’s Harike Water Bus: Expenditure 10 Crores, Income 64 Thousand

ਪੰਜਾਬ ਵਿੱੱਚ ਸਰਕਾਰ ਬਦਲਣ ਤੋਂ ਬਾਅਦ 31 ਮਈ 2107 ਨੂੰ ਨਵੀਂ ਬਸ ਹਰੀਕੇ ਦੇ ਪੱੱਤਣਾਂ ਵਿੱੱਚ ਮੁੜ ਉਤਾਰੀ ਗਈ ਪਰ ਹੁਣ ਆਖੀਰ ਪੰਜਾਬ ਦੇ ਸੈਰ ਸਪਾਟਾ ਮੰਤਰੀ ਨਵਜੋਤ ਸਿੱੱਧੂ ਵੱਲੋਂ ਜਲ ਬਸ ਨੂੰ ਬਰੇਕ ਲਾਉਣ ਦਾ ਐਲਾਨ ਕੀਤਾ ਹੈ। ਜਲ ਬੱਸ ਉੱਤੇ ਹੋਏ ਖਰਚ (10 ਕਰੋੜ) ਅਤੇ ਇਸ ਤੋਂ ਹੋਈ ਕਮਾਈ (64 ਹਜ਼ਾਰ) ਨੂੰ ਵੇਖ ਕੇ ਇਹ ਸਵਾਲ ਉਠਦਾ ਹੈ ਕਿ ਸੁਖਬੀਰ ਬਾਦਲ ਨੇ ਗੱਪ ਮਾਰੀ ਸੀ ਜਾਂ ਆਰਥਕ ਦੁਸ਼ਵਾਰਆਂ ਝੱਲ ਰਹੇ ਪੰਜਾਬ ਦੇ ਲੋਕਾਂ ਨਾਲ ਕੋਝਾ ਮਜਾਕ ਕੀਤਾ ਸੀ?

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version