ਪਟਿਆਲਾ: ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਮੂਹ ਵਿਦਿਆਰਥੀਆਂ ਵੱਲੋਂ 6 ਅਪਰੈਲ, 2018 ਨੂੰ ਨਾਨਕ ਸ਼ਾਹ ਫਕੀਰ ਤੇ ਪਾਬੰਦੀ ਲਾਉਣ ਲਈ ਇਕ ਸੰਕੇਤਕ ਰੋਸ ਮੁਜਾਹਰਾ ਯੂਨੀਵਰਸਿਟੀ ਦੇ ਮੁੱਖ ਦਰਵਾਜੇ ‘ਤੇ ਕੀਤਾ ਗਿਆ। ਅੰਗਰੇਜੀ ਤੇ ਪੰਜਾਬੀ ਭਾਸ਼ਾ ਵਿਚ ਵਿਦਿਆਰਥੀਆਂ ਦੇ ਹੱਥਾਂ ਵਿਚ ਫੜੀਆਂ ਤਖਤੀਆਂ ਤੇ ਨਾਨਕ ਸ਼ਾਹ ਫਕੀਰ ‘ਤੇ ਪਾਬੰਦੀ ਦੀ ਮੰਗ ਲਈ ਸਿੱਖੀ ਨੁਕਤਾ ਨਜਰ ਤੋਂ ਸਿਧਾਂਤਕ ਤੁਕਾਂ ਲਿਖੀਆਂ ਗਈਆਂ ਸਨ।
ਹੱਥਾਂ ਵਿਚ ਤਖਤੀਆਂ ਲਈ ਖੜੇ ਖਾਮੋਸ਼ ਵਿਦਿਆਰਥੀ ਇਕ ਵਿਸ਼ੇਸ ਪਰਚਾ ਹਰ ਯੂਨੀਵਰਸਿਟੀ ਆਉਣ ਵਾਲੇ ਦੇ ਹੱਥ ਦੇ ਕੇ ਗੁਰੂ ਨਾਨਕ ਸਾਹਿਬ ਦੀ ਅਜੀਮ ਸਖਸ਼ੀਅਤ ਨੂੰ ਸਿਨੇਮੇ ਵਰਗੇ ਹਲਕੇ ਮਾਧਿਅਮ ਰਾਹੀਂ ਵਿਖਾਉਣ ਦਾ ਜੋਰਦਾਰ ਵਿਰੋਧ ਦਰਜ ਕਰਾ ਰਹੇ ਸਨ ਤੇ ਦੱਸ ਰਹੇ ਸਨ ਕਿ ‘ਨਾਨਕ ਸ਼ਾਹ ਫਕੀਰ’ ਵਰਗੀਆਂ ਫਿਲਮਾਂ ਸਿੱਖ ਪੰਥ ਨੂੰ ਸ਼ਬਦ ਨਾਲੋਂ ਤੋਂੜ ਕੇ ਦੇਹ ਨਾਲ ਜੋੜਨ ਦੀ ਨਾਪਾਕ ਕੋਸ਼ਿਸ਼ ਹੈ।
ਇਸ ਦੌਰਾਨ ਵਿਦਿਆਰਥੀਆਂ ਵਲੋਂ ਫਿਲਮ ਪ੍ਰਤੀ ਸਾਂਝੇ ਕੀਤੇ ਗਏ ਵਿਚਾਰ ਇਸ ਵੀਡੀਓ ਵਿਚ ਵੇਖੋ: