Site icon Sikh Siyasat News

1984 ਨੂੰ ਯਾਦ ਕਰਨਾ: ਆਪਣੇ ਇਤਿਹਾਸ ਰਾਹੀਂ ਸਿੱਖ ਪਛਾਣ ਨੂੰ ਮਜ਼ਬੂਤ ​​ਕਰਨਾ ਹੈ; ਡਾ. ਸੇਵਕ ਸਿੰਘ।

5 ਨਵੰਬਰ 2024 ਨੂੰ ਦਿੱਲੀ ਦੇ ਰਜੌਰੀ ਗਾਰਡਨ ਗੁਰਦੁਆਰਾ ਸਾਹਿਬ ਵਿਖੇ ਸਿੱਖ ਨਸਲਕੁਸ਼ੀ, ਨਵੰਬਰ 1984 ਦੀ ਯਾਦ ਵਿੱਚ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਵੱਖ-ਵੱਖ ਬੁਲਾਰਿਆਂ ਨੇ ਹਾਜ਼ਰੀ ਭਰੀ। ਇਸ ਮੌਕੇ ਡਾ. ਸੇਵਕ ਸਿੰਘ ਨੇ ਹਾਜਰੀ ਭਰਦੇ ਹੋਏ ਆਪਣੇ ਪੁਰਖਿਆਂ ਦੇ ਇਤਿਹਾਸ ਨੂੰ ਕਿਵੇਂ ਯਾਦ ਕਰਨਾ ਹੈ ਅਤੇ ਉਸਨੂੰ ਅੱਗੇ ਕਿਵੇਂ ਲੈ ਕੇ ਜਾਣਾ ਹੈ, ਦੇ ਸਬੰਧ ਵਿੱਚ ਆਪਣੇ ਵਿਚਾਰ ਸੰਗਤ ਦੇ ਨਾਲ ਸਾਂਝੇ ਕੀਤੇ। ਉਨਾਂ ਨੇ ਇਤਿਹਾਸਿਕ ਦ੍ਰਿਸ਼ਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਕਿਵੇਂ ਸਾਡੇ ਪੁਰਖਿਆਂ ਨੇ ਦੁਸ਼ਮਣ ਨਾਲ ਜੰਗ ਦੇ ਮੈਦਾਨ ਵਿੱਚ ਸਿਰੜ ਅਤੇ ਸਿਦਕ ਦੇ ਨਾਲ ਮੱਥਾ ਲਾਇਆ ਅਤੇ ਉਹਨਾਂ ਨੂੰ ਆਪਣੇ ਖਿੱਤੇ, ਆਪਣੀ ਧਰਤੀ ਤੋਂ ਦੂਰ ਨਖੇੜਿਆ। ਉਨਾਂ ਦੇ ਇਸ ਮਹਾਨ ਕਾਰਨਾਮਿਆਂ ਦੀ ਬਦੌਲਤ ਹੀ ਅੱਜ ਅਸੀਂ ਅੱਗੇ ਵੱਧ ਰਹੇ ਹਾਂ। ਸਾਡਾ ਇਤਿਹਾਸ ਜੇਕਰ ਅਸੀਂ ਆਪਣੇ ਮੂੰਹੋਂ ਸੁਣਾਂਗੇ, ਆਪਣੇ ਹੱਥਾਂ ਨਾਲ ਲਿਖਾਂਗੇ ਅਤੇ ਆਪਣੇ ਬੱਚਿਆਂ ਨੂੰ ਆਪ ਸੁਣਾਵਾਂਗੇ ਤਾਂ ਉਸਦਾ ਅਮਲ ਕੁਝ ਹੋਰ ਹੋਵੇਗਾ; ਜੇਕਰ ਇਹੋ ਇਤਿਹਾਸ ਅਸੀਂ ਉਹਨਾਂ ਦੇ ਮੂੰਹੋਂ ਸੁਣਾਂਗੇ, ਜਿਨਾਂ ਨਾਲ ਸਾਡਾ ਵਖਰੇਵਾਂ ਰਿਹਾ ਤਾਂ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਪੁਰਖਿਆਂ ਵਰਗੀ ਸੇਧ ਨਹੀਂ ਦੇ ਸਕਾਂਗੇ। ਉਹਨਾਂ ਦਾ ਇਹ ਵਖਿਆਨ ਸੁਣੋ ਅਤੇ ਹੋਰਾਂ ਨਾਲ ਸਾਂਝਾ ਕਰੋ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version