ਸਿੱਖ ਖਬਰਾਂ

‘ਦਾਸਤਾਨ-ਏ-ਮੀਰੀ-ਪੀਰੀ’ ਫਿਲਮ ਤੇ ਫੌਰੀ ਰੋਕ ਲਾਈ ਜਾਵੇ: ਬਾਬਾ ਅਵਤਾਰ ਸਿੰਘ (ਦਲ ਬਾਬਾ ਬਿਧੀ ਚੰਦ)

By ਸਿੱਖ ਸਿਆਸਤ ਬਿਊਰੋ

June 01, 2019

ਅੰਮ੍ਰਿਤਸਰ ਸਾਹਿਬ: ਦਲ ਬਾਬਾ ਬਿਧੀ ਚੰਦ ਸੰਪਰਦਾ ਦੇ ਮੁਖੀ ਬਾਬਾ ਅਵਤਾਰ ਸਿੰਘ ਵਲੋਂ ‘ਦਾਸਤਾਨ-ਏ-ਮੀਰੀ-ਪੀਰੀ’ ਫਿਲਮ ਉੱਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਹੈ।

ਬਾਬਾ ਅਵਤਾਰ ਸਿੰਘ ਨੇ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਫਿਲਮ ਨੂੰ ਜਾਰੀ ਹੋਣ ਤੋਂ ਰੋਕਣਾ ਚਾਹੀਦਾ ਹੈ ਕਿਉਂਕਿ ਇਹ ਫਿਲਮ ਛੇਵੇਂ ਪਾਤਿਸ਼ਾਹ ਗੁਰੂ ਹਰਗੋਬਿੰਦ ਜੀ ਨੂੰ ਚਿਤ੍ਰਤ ਕਰਦੀ ਹੈ ਜੋ ਕਿ ਸਿੱਖੀ ਸਿਧਾਂਤ ਦੀ ਉਲੰਘਣਾ ਹੈ।

ਸਿੱਖ ਸਿਆਸਤ ਨਾਲ ਗੱਲਬਾਤ ਕਰਦਿਆਂ ਬਾਬਾ ਅਵਤਾਰ ਸਿੰਘ ਦੇ ਸਹਿਯੋਗੀ ਭਾਈ ਗੁਰਜੰਟ ਸਿੰਘ ਬੰਕਾ ਨੇ ਕਿਹਾ ਕਿ ਸਿੱਖੀ ਸਿਧਾਂਤ ਨੂੰ ਮੁੱਖ ਰੱਖਦਿਆਂ ਦਲ ਬਾਬਾ ਬਿਧੀ ਚੰਦ ਜੀ ਸੰਪਰਦਾ ਵਲੋਂ ਇਸ ਫਿਲਮ ਉੱਤੇ ਤੁਰਤ ਰੋਕ ਲਾਉਣ ਲਈ ਕਿਹਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਬਾਬਾ ਅਵਤਾਰ ਸਿੰਘ ਨੇ ਤਖ਼ਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ ਨੂੰ ਵੀ ਬੇਨਤੀ ਕੀਤੀ ਹੈ ਕਿ ਇਸ ਮਾਮਲੇ ਤੇ ਗੁਰਮਤਿ ਦੇ ਆਸ਼ੇ ਮੁਤਾਬਕ ਫੈਸਲਾ ਲਿਆ ਜਾਵੇ।

ਇਸ ਦੌਰਾਨ ‘ਦਾਸਤਾਨ-ਏ-ਮੀਰੀ-ਪੀਰੀ’ ਅਤੇ ‘ਮਦਰਹੁੱਡ’ ਜਿਹੀਆਂ ਫਿਲਮਾਂ ਜੋ ਕਿ ਗੁਰੂ ਸਾਹਿਬ ਨੂੰ ਰੂਪਮਾਨ ਕਰਕੇ ਸਿੱਖੀ ਸਿਧਾਂਤ ਦੀ ਉਲੰਘਣਾ ਕਰ ਰਹੀਆਂ ਹਨ, ਉਨ੍ਹਾਂ ਦੇ ਖਿਲਾਫ ਸਿੱਖ ਸੰਗਤਾਂ ਦਾ ਰੋਹ ਵਧਦਾ ਜਾ ਰਿਹਾ ਹੈ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਸ ਬਾਬਤ ਕੋਈ ਠੋਸ ਫੈਸਲਾ ਨਹੀਂ ਲਿਆ ਜਾ ਰਹਿਆ।

⊕ ਸੰਬੰਧਤ ਖਬਰ ਜਰੂਰ ਪੜ੍ਹੋ  → ਦਾਸਤਾਨ-ਏ-ਮੀਰੀ-ਪੀਰੀ ਤੋਂ ਬਾਅਦ ‘ਮਦਰਹੁੱਡ’ ਫਿਲਮ ਸਿੱਖੀ ਸਿਧਾਂਤ ਤੇ ਹਮਲੇ ਲਈ ਤਿਆਰ ਹੈ

ਦਾਸਤਾਨ-ਏ-ਮੀਰੀ-ਪੀਰੀ ਫਿਲਮ ਦਾ ਸਿੱਖ ਵਿਦਿਆਰਥੀਆਂ ਤੇ ਖੋਜਾਰਥੀਆਂ ਵਲੋਂ ਵਿਰੋਧ: ਸੁਣੋਂ ਇਸ ਫਿਲਮ ਦਾ ਵਿਰੋਧ ਕਿਉਂ ਕਰ ਰਹੇ ਹਨ?:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: