ਸਿੱਖ ਖਬਰਾਂ

ਐਮਰਜੈਂਸੀ ਤੇ ਕੀਰਨੇ ਪਾਉਣ ਵਾਲਿਆਂ ਨੂੰ ਜੂਨ 84 ਦਾ ਘੱਲੂਘਾਰਾ ਕਿਉਂ ਯਾਦ ਨਹੀਂ:ਡੱਲੇਵਾਲ

By ਸਿੱਖ ਸਿਆਸਤ ਬਿਊਰੋ

June 27, 2015

ਲੰਡਨ (26 ਜੂਨ, 2015):  1975 ਨੂੰ ਭਾਰਤ ਦੀ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਵਲੋਂ ਦੇਸ਼ ਭਰ ਵਿੱਚ ਲਗਾਈ ਗਈ ਐਮਰਜੈਂਸੀ ਦੇ 40 ਸਾਲ ਬਾਅਦ ਇਸ ਦੀ ਮੋਦੀ ਤੋਂ ਲੈਕ ਕੇ ਹਰ ਭਾਜਪਾਈ ਅਤੇ ਭਾਜਪਾਈਆਂ ਦੇ ਕੁੱਛੜ ਚੜੇ ਬਾਦਲ ਵਰਗੇ ਅਨੇਕਾਂ ਕੌਮ ਘਾਤਕਾਂ ਵਲੋਂ ਨਿਖੇਧੀ ਕੀਤੀ ਗਈ ਅਤੇ ਰੱਜ ਕੇ ਕੀਰਨੇ ਪਾਏ ਗਏ । ਪਰ ਹੈਰਾਨੀ ਦੀ ਗੱਲ ਕਿ ਇਹਨਾਂ ਲੋਕਾਂ ਨੂੰ ਜੂਨ ਮਹੀਨੇ ਦੀ ਪਹਿਲੀ ਤਰੀਕ ਤੋਂ ਲੈ ਕੇ ਅੱਜ ਤੱਕ ਯੋਜਨਾ ਬੱਧ ਤਰੀਕੇ ਨਾਲ ਸਿੱਖਾਂ ਦੇ ਸਰਕਾਰੀ ਤੌਰ ਤੇ ਕੀਤੇ ਗਏ ਅਤੇ ਨਿਰੰਤਰ ਜਾਰੀ ਕਤਲੇਆਮ ਬਾਰੇ ਅਕਸਰ ਮੋਨ ਹੀ ਰੱਖਿਆ ਜਾਂਦਾ ਹੈ ।

ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਦਲ ਦੇ ਜਨਰਲ ਸਕੱਤਰ ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ ਨੇ ਇਹਨਾਂ ਦੇ ਇਸ ਦੋਹਰੇ ਵਿਵਹਾਰ ਦੀ ਨਿੰਦਾ ਕਰਦਿਆਂ ਆਖਿਆ ਕਿ ਇਹ ਗੱਲਾਂ ਸਾਬਤ ਕਰਦੀਆਂ ਹਨ ਕਿ ਸਿੱਖ ਕੌਮ ਦੀ ਅਣਖ ,ਗੈਰਤ ਅਤੇ ਸ਼ਾਨ ਨੂੰ ਮਲੀਆਮੇਟ ਕਰਨ ਦਾ ਇਹਨਾਂ ਨੂੰ ਕੋਈ ਦਰਦ ਨਹੀਂ ਬਲਕਿ ਇਹਨਾਂ ਦੀ ਮੁੱਖ ਦੋਸ਼ਣ ਇੰਦਰਾ ਨਾਲ ਪੂਰੀ ਸਾਂਝ ਭਿਆਲਤਾ ਸੀ ।

ਗੌਰ ਤਲਬ ਹੈ ਕਿ ਐਮਰਜੈਂਸੀ ਦੌਰਾਨ ਜਿੰਨਾ ਕੁ ਧੱਕਾ ਅਤੇ ਜ਼ੁਲਮ ਪੂਰੇ ਵਾਸੀਆਂ ਤੇ ਹੋਇਆ ਸੀ ਉਹ ਜੂਨ 1984 ਦੌਰਾਨ ਸਿੱਖ ਤੇ ਹੋਏ ਸਰਕਾਰੀ ਜ਼ੁਲਮ ,ਤਸ਼ੱਦਦ ਅਤੇ ਧੱਕੇਸ਼ਾਹੀਆਂ ਦੇ ਮੁਕਾਬਲੇ ਕੱਖ ਵੀ ਨਹੀਂ ਸੀ ।

ਇੰਦਰਾ ਦੇ ਹੁਕਮ ਨਾਲ ,ਬਾਦਲ ,ਲੌਂਗੋਵਾਲ ,ਬਲਵੰਤੇ ਲੱਡੂ ,ਟੌਹੜੇ ਵਰਗਿਆਂ ਦੀ ਸ਼ਹਿ ਅਤੇ ਭਾਜਪਾਈਆਂ ਦੇ ਉਤਸ਼ਾਹਤ ਅਤੇ ਉਕਸਾਹਟ ਕਾਰਨ ਸ੍ਰੀ ਅਕਾਲ ਤਖਤ ਸਾਹਿਬ ਨੂੰ ਟੈਂਕਾਂ ਅਤੇ ਤੋਪਾਂ ਦੇ ਗੋਲਿਆਂ ਨਾਲ ਢਹਿ ਢੇਰੀ ਕੀਤਾ ਗਿਆ , ਹਜ਼ਾਰਾਂ ਨਿਰਦੋਸ਼ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਦੁੱਧ ਚੁੰਘਦੇ ਬੱਚਿਆਂ ਨੂੰ ਕੋਹ ਕੋਹ ਕੇ ਸ਼ਹੀਦ ਕੀਤਾ ਗਿਆ ।

ਜਿਸਤ ਤਰਾਂ 40 ਸਾਲ ਪਹਿਲਾਂ ਐਮਰਜੈਂਸੀ ਦੌਰਾਨ ਅਖਬਾਰਾਂ ਸੈਂਸਰ ਲਗਾਈ ਗਈ ਸੀ ਉਸੇ ਤਰਾਂ ਹੀ ਜੂਨ ਚੌਰਾਸੀ ਵਿੱਚ ਵੀ ਕੀਤਾ ਗਿਆ ਬਲਕਿ ਉਸ ਤੋਂ ਅੱਗੇ ਸਾਰੇ ਵਿਦੇਸ਼ੀ ਪੱਕਰਕਾਰਾਂ ਨੂੰ ਪੰਜਾਬ ਵਿੱਚੋਂ ਕੱਢ ਦਿੱਤਾ ਗਿਆ ।

ਦੋ ਲੱਖ ਭਾਰਤ ਦੀ ਫੌਜ ਅਤੇ ਅਰਧ ਸੈਨਿਕ ਦਲ ਨੂੰ ਪੰਜਾਬ ਵਿੱਚ ਸਿੱਖਾਂ ਤੇਜੁ਼ਲਮ ਕਰਨ ਲਈ ਤੋਪਾਂ ਅਤੇ ਮਸ਼ੀਨਗੰਨਾਂ ਨਾਲ ਲੈਸ ਕਰਕੇ ਭੇਜਿਆ ਗਿਆ ਜਿਹਨਾਂ ਨੇ ਪਿੰਡਾਂ ਪਿੰਡਾਂ ਵਿੱਚੋਂ ਅੰਮ੍ਰਿਤਧਾਰੀ ਸਿੱਖ ਨੌਜਵਾਨਾਂ ਨੂੰ ਫੜ ਫੜ ਕੇ ਸ਼ਹੀਦ ਕੀਤਾ ।

ਇਸ ਖੂਨੀ ਵਰਤਾਰੇ ਬਾਰੇ ਮੋਦੀ ,ਅਮਿਤ ਸ਼ਾਹ ਅਤੇ ਇਹਨਾਂ ਦੇ ਬਗਲਗੀਰਾਂ ਦੇ ਮੂੰਹ ਕਿਉਂ ਬੰਦ ਹਨ ।ਜਦਕਿ ਮਾਲੇਗਾਉਂ ਬੰਬ ਧਮਾਕਿਆਂ ਵਿੱਚ ਸ਼ਾਮਲ ਹਿੰਦੂ ਅੱਤਵਾਦੀਆਂ ਦੀ ਮੋਦੀ ਸਰਕਾਰ ਵਲੋਂ ਪੁਸ਼ਤ ਪਨਾਹੀ ਕਰਨਾ ਜ਼ਾਹਰ ਹੋਇਆ ਹੈ ।

ਕਰਨਲ ਪ੍ਰੋਹਿਤ ,ਪ੍ਰਗਿੱਆ ਠਾਕਰ ਅਤੇ ਸਵਾਮੀ ਦਇਆਨੰਦ ਸਮੇਤ ਗ੍ਰਿਫਤਾਰ ਇਹਨਾਂ ਵਿਆਕਤੀ ਪ੍ਰਤੀ ਸਰਕਾਰੀ ਵਕੀਲ ਨੂੰ ਨਰਮ ਰਵੱਈਆਂ ਅਪਣਾਉਣ ਲਈ ਦਬਾਅ ਬਣਾਇਆ ਜਾ ਰਿਹਾ ਹੈ ।ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਉਕਤ ਸਰਕਾਰੀ ਵਕੀ਼ਲ ਰਹਿਣੀ ਸਲਿਆਨ ਵਲੋਂ ਸਰਕਾਰ ਦੀ ਘਟੀਆ ਨੀਤੀ ਅਤੇ ਹਿੰਦੂ ਅੱਤਵਾਦੀਆਂ ਨੂੰ ਰਾਹਤ ਦੇਣ ਦੇ ਦਬਾਅ ਨੂੰ ਨਸ਼ਰ ਕਰਨ ਦੀ ਸ਼ਲਾਘਾ ਕੀਤੀ ਗਈ ਅਤੇ ਸ਼ਹੀਦ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਨੂੰ ਫਾਂਸੀ ਦੀ ਸਜ਼ਾ ਸਣਾਉਣ ਸਮੇਤ ਖਾਵਕੂ ਸਿੱਖਾਂ ਨੂੰ ਲੰਬੀਆਂ ਸਜਾਵਾਂ ਦੇਣ ਵਾਲੇ ਸਮੂਹ ਜੱਜਾਂ ਅਤੇ ਸਰਕਾਰੀ ਵਕੀਲਾਂ ਨੂੰ ਰੋਹਿਣੀ ਸਲਿਆਣ ਵਾਂਗ ਸੱਚ ੳਜਾਗਰ ਕਰਨ ਦੀ ਲੋੜ ਹੈ ਕਿ ਉਹਨਾਂ ਨੇ ਸਿੱਖਾਂ ਨੂੰ ਸਖਤ ਸਜ਼ਾਵਾਂ ਕਿਸ ਕਿਸ ਦੇ ਅਦੇਸ਼ਾਂ ਤੇ ਸੁਣਾਈਆਂ ਹਨ

।ਕਿਉਂ ਪ੍ਰਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਮਿਸਾਲ ਦੁਨੀਆਂ ਦੇ ਸਾਹਮਣੇ ਹੈ ਜਿਸ ਦੇ ਖਿਲਾਫ ਪੁਲਿਸ ਵਲੋਂ ਨਾਮਜ਼ਦ ਕੀਤੇ ਗਏ 133 ਗਾਵਾਹਾਂ ਵਿੱਚੋਂ ਕਿਸੇ ਨੇ ਵੀ ਉਸ ਖਿਲਾਫ ਗਵਾਹੀ ਨਹੀਂ ਦਿੱਤੀ ਤਾਂ ਉਸ ਨੂੰ ਫਾਂਸੀ ਦੀ ਸਜ਼ਾ ਕਿਸ ਦੇ ਹੁਕਮ ਨਾਲ ਸੁਣਾਈ ਗਈ ਸੀ ?

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: