ਹਰਵਿੰਦਰ ਸਿੰਘ ਫੂਲਕਾ, ਪ੍ਰੇਮ ਸਿੰਘ ਚੰਦੂਮਾਜਰਾ (ਫਾਈਲ ਫੋਟੋ)

ਸਿਆਸੀ ਖਬਰਾਂ

ਚੰਦੂਮਾਜਰਾ ਵਲੋਂ ਸਿੱਖ ਕਤਲੇਆਮ ਸੰਬੰਧੀ ਲੋਕ ਸਭਾ ਵਿਚ ਦਿੱਤਾ ਬਿਆਨ ਸਿਰਫ ਲੋਕ ਦਿਖਾਵਾ: ਫੂਲਕਾ

By ਸਿੱਖ ਸਿਆਸਤ ਬਿਊਰੋ

April 11, 2017

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਐਚ.ਐਸ. ਫੂਲਕਾ ਨੇ ਲੋਕ ਸਭਾ ਵਿਚ ਬਾਦਲ ਦਲ ਦੇ ਆਗੂ ਅਤੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਵਲੋਂ 1984 ਦੇ ਸਿੱਖ ਕਤਲੇਆਮ ਦਾ ਮੁੱਦਾ ਚੁਕਣ ਉਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਇਸ ਨੂੰ ਲੋਕ ਦਿਖਾਵਾ ਅਤੇ ਅਕਾਲੀ-ਭਾਜਪਾ ਸਰਕਾਰ ਦੀ ਦੋਗਲੀ ਨੀਤੀ ਕਰਾਰ ਦਿੱਤਾ।

ਸਬੰਧਤ ਖ਼ਬਰ: ਓਂਟਾਰੀਓ ‘ਚ 1984 ਸਿੱਖ ਨਸਲਕੁਸ਼ੀ ਸਬੰਧੀ ਮਤੇ ਦੀ ਭਾਰਤ ਵਲੋਂ ਵਿਰੋਧਤਾ ਮੰਦਭਾਗੀ: ਸ਼੍ਰੋਮਣੀ ਕਮੇਟੀ …

ਸੋਮਵਾਰ ਨੂੰ ਜਾਰੀ ਇਕ ਪ੍ਰੈਸ ਬਿਆਨ ਵਿਚ ਫੂਲਕਾ ਨੇ ਕਿਹਾ ਕਿ ਕੇਂਦਰ ਵਿਚ ਅਕਾਲੀ-ਭਾਜਪਾ ਭਾਈਵਾਲ ਸਰਕਾਰ ਹੋਣ ਦੇ ਬਾਵਜੂਦ ਵੀ 1984 ਦੇ ਸਿੱਖ ਕਤਲੇਆਮ ਪੀੜਿਤਾਂ ਨੂੰ ਕੋਈ ਰਾਹਤ ਨਹੀਂ ਮਿਲੀ ਹੈ ਅਤੇ ਅਜਿਹੇ ਸਮੇਂ ‘ਤੇ ਚੰਦੂਮਾਜਰਾ ਵਲੋਂ ਆਪਣੀ ਹੀ ਸਰਕਾਰ ਕੋਲੋਂ ਇਸ ਸੰਬੰਧੀ ਮੰਗ ਕਰਨਾ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਵਰਗਾ ਹੈ।

ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਹਰਸਮਿਰਤ ਕੌਰ ਬਾਦਲ ਮੋਦੀ ਸਰਕਾਰ ਵਿਚ ਮੰਤਰੀ ਹੈ ਅਤੇ ਉਸਨੂੰ ਪ੍ਰਧਾਨ ਮੰਤਰੀ ਮੋਦੀ ਨਾਲ ਇਹ ਮੁੱਦਾ ਸਿੱਧੇ ਤੌਰ ‘ਤੇ ਚੁਕਣਾ ਚਾਹੀਦਾ ਹੈ।

ਸਬੰਧਤ ਖ਼ਬਰ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Modi Govt’s Attitude Towards 1984 Sikh Genocide Motion Deplorable: Prem Singh Chandumajara …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: