ਚੰਡੀਗੜ੍ਹ – ਕੌਮੀਅਤਾਂ ਦੇ ਅਧਿਕਾਰਾਂ ਦੀ ਉਲੰਘਣਾ ਖਿਲਾਫ ਦਲ ਖਾਲਸਾ ਵੱਲੋਂ ਕੀਤੇ ਜਾ ਰਹੇ ਮਾਰਚ ਨੂੰ ਰੋਕਣ ਲਈ ਸਿੱਖ ਆਗੂਆਂ ਨੂੰ ਪੁਲਿਸ ਵੱਲੋਂ ਨਜ਼ਰਬੰਦ ਕਰਨ ਦੀ ਕਿਸਾਨ ਆਗੂ ਸੁਰਜੀਤ ਸਿੰਘ ਫੂਲ ਨੇ ਨਿੰਦਾ ਕੀਤੀ ਹੈ।
ਹਕੂਮਤੀ ਦਹਿਸਤਗਰਦੀ .…
ਅੱਜ ਦਲ ਖ਼ਾਲਸਾ ਵੱਲੋਂ ਕੱਢੇ ਜਾ ਰਹੇ ਮਾਰਚ ਨੂੰ ਰੋਕਣ ਲਈ ਕਈ ਆਗੂਆਂ ਨੂੰ ਪੁਲਿਸ ਵੱਲੋਂ ਨਜ਼ਰਬੰਦ ਕੀਤੇ ਜਾਣ ਦੀ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਪੰਜਾਬ ਸ਼ਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ ਹੈ। ਇਸ ਤਰ੍ਹਾਂ ਕਰਕੇ @BhagwantMann ਸਰਕਾਰ ਆਵਾਜ਼ ਨੂੰ ਦੱਬਣਾ ਚਹੁੰਦਾ ਹੈ। ਇਹ ਆਵਾਜ਼ ਹੋਰ ਬੁਲੰਦ ਕੀਤੀ ਜਾਵੇਗੀ pic.twitter.com/uRO5ogaFlR— Surjeet Singh Phul (@phool_surjeet) December 9, 2023
ਉਹਨਾਂ ਆਖਿਆ ਕਿ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਇਸ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ। ਸਿੱਖ ਆਗੂਆਂ ਨੂੰ ਮਾਰਚ ਚ ਸ਼ਾਮਲ ਹੋਣ ਤੋਂ ਰੋਕ ਕੇ ਭਗਵੰਤ ਮਾਨ ਦੀ ਸਰਕਾਰ ਸਿੱਖਾਂ ਦੀ ਆਵਾਜ਼ ਨੂੰ ਦੱਬਣਾ ਚਾਹੁੰਦੀ ਹੈ ਪਰ ਇਸ ਆਵਾਜ਼ ਹੋਰ ਬੁਲੰਦ ਕੀਤੀ ਜਾਵੇਗਾ।
ਜ਼ਿਕਰਯੋਗ ਹੈ ਕਿ ਕੱਲ ਦੇਰ ਰਾਤ ਭਾਈ ਹਰਦੀਪ ਸਿੰਘ ਮਹਿਰਾਜ ਨੂੰ ਪੰਜਾਬ ਪੁਲਿਸ ਨੇ ਉਹਨਾਂ ਨੂੰ ਘਰ ਚ ਹੀ ਨਜ਼ਰਬੰਦ ਕੀਤਾ ਹੋਇਆ ਹੈ। ਉਹਨਾਂ ਤੋਂ ਇਲਾਵਾ ਜੀਵਨ ਸਿੰਘ ਗਿੱਲ ਕਲ੍ਹਾਂ (ਮੀਤ ਪ੍ਰਧਾਨ) ਨੂੰ ਥਾਣਾ ਸਦਰ ਰਾਮਪੁਰਾ ਅਤੇ ਪਰਮਜੀਤ ਸਿੰਘ ਜੱਗੀ (ਜ਼ਿਲ੍ਹਾਂ ਪ੍ਰਧਾਨ, ਕੋਟਫੱਤਾ) ਨੂੰ ਕੋਟਫੱਤਾ ਦੇ ਥਾਣੇ ਚ ਰੱਖਿਆ ਗਿਆ ਹੈ। ਸ. ਗੁਰਦੀਪ ਸਿੰਘ ਬਠਿੰਡਾ ਨੂੰ ਘਰ ਵਿਚ ਨਜ਼ਰਬੰਦ ਕੀਤਾ ਗਿਆ ਹੈ।
ਦਲ ਖਾਲਸਾ ਵੱਲੋਂ ਅੱਜ ਦਿੱਲੀ ਦਰਬਾਰ (ਇੰਡੀਅਨ ਸਟੇਟ) ਵੱਲੋਂ ਸਿੱਖਾਂ ਅਤੇ ਹੋਰ ਨਸਲੀ ਘੱਟ ਗਿਣਤੀਆਂ ਅਤੇ ਕੌਮੀਅਤਾਂ ਦੇ ਅਧਿਕਾਰਾਂ ਦੀ ਲਗਾਤਾਰ ਉਲੰਘਣਾ ਦੇ ਖਿਲਾਫ ਦਲ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੋਇਆ ਹੈ। ਇਹ ਮਾਰਚ ਬਠਿੰਡਾ ਦੇ ਗੁਰਦੁਆਰਾ ਸਿੰਘ ਸਭਾ ਤੋਂ ਸ਼ੁਰੂ ਹੋ ਕੇ ਫਾਇਰ ਬ੍ਰਿਗੇਡ ਚੌਕ ਤੇ ਪਹੁੰਚ ਕੇ ਰੈਲੀ ਕੀਤੀ ਜਾਣੀ ਹੈ।