ਚੰਡੀਗੜ: ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਦੇ ਪੰਜਾਬੀ ਵਿਭਾਗ ਵੱਲੋਂ ਭਾਈ ਕਾਨ੍ਹ ਸਿੰਘ ਨਾਭਾ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਵਾਈਸ ਚਾਂਸਲਰ ਡਾ. ਸੁਖਦਰਸ਼ਨ ਸਿੰਘ ਖਹਿਰਾ ਵਲੋਂ ਕੀਤੀ ਗਈ। ੳੁਨ੍ਹਾਂ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਭਾਈ ਕਾਨ੍ਹ ਸਿੰਘ ਨਾਭਾ ਦਾ ਮਹਾਨ ਕੋਸ਼ ਪੰਜਾਬੀ ਬੋਲੀ ਦੀ ਅਜ਼ੀਮ ਰਚਨਾ ਹੈ।
ਵਾਈਸ ਚਾਂਸਲਰ ਨੇ ‘ਲੋਕਧਾਰਾ ਦੇ ਸਮਾਜ ਦੀ ਸੱਚਾਈ ਨੂੰ ਪੇਸ਼ ਕਰਨ ਦੇ ਸਿਧਾਂਤ’ ਬਾਰੇ ਕਿਹਾ ਕਿ ਇਹ ਸੱਚਾਈ ਤਾਂ ਹੀ ਪੇਸ਼ ਕਰਦੀ ਹੈ ਕਿੳੁਂਕਿ ਇਸਦਾ ਲੇਖਕ ਲੁਪਤ ਹੁੰਦਾ ਹੈ। ੳੁਨ੍ਹਾਂ ਨੇ ਭਾਈ ਕਾਨ੍ਹ ਸਿੰਘ ਨਾਭਾ ਦੇ ਜੀਵਨ ਬਾਰੇ ਗੱਲ ਕਰਦਿਆਂ ੳੁਨ੍ਹਾਂ ਦੇ ਪੰਜਾਬੀ ਬੋਲੀ ਅਤੇ ਸਾਹਿਤ ਲਈ ਦਿੱਤੇ ਯੋਗਦਾਨ ‘ਤੇ ਚਾਨਣਾ ਪਾਇਆ।
ਇਸ ਸਮਾਗਮ ਵਿਚ ਵਿਸ਼ੇਸ਼ ਬੁਲਾਰੇ ਵਜੋਂ ਲੋਕਧਾਰਾ ਸ਼ਾਸਤਰੀ ਡਾ. ਗੁਰਮੀਤ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਹਾਜ਼ਰ ਹੋਏ। ੳੁਨ੍ਹਾਂ ਨੇ ‘ਪੰਜਾਬੀ ਲੋਕਧਾਰਾ ਦੀ ਸਿਰਜਣਾ ਦੇ ਸਮਕਾਲੀ ਪ੍ਰਸੰਗ’ ਵਿਸ਼ੇ ਬਾਰੇ ਵਿਸਥਾਰ ਸਹਿਤ ਗੱਲਬਾਤ ਕੀਤੀ। ੳੁਨ੍ਹਾਂ ਨੇ ਲੋਕਧਾਰਾ ਨੂੰ ਪਰਿਭਾਸ਼ਤ ਕਰਦਿਆਂ ਹੋਇਆਂ ਇਸ ਨੂੰ ਇਤਿਹਾਸ ਦਾ ਅਹਿਮ ਸਰੋਤ ਦੱਸਿਆ ਅਤੇ ਜਨਮਸਾਖੀਆਂ ਦੇ ਹਵਾਲਿਆਂ ਨਾਲ ਲੋਕਧਾਰਾ ਦੀਆਂ ਵੱਖ-ਵੱਖਰੀਆਂ ਵਿਿਗਆਨਕ ਦ੍ਰਿਸ਼ਟੀਆਂ ਬਾਰੇ ਚਾਨਣਾ ਪਾਇਆ।
ਡਾ. ਗੁਰਮੀਤ ਸਿੰਘ ਨੇ ਦੱਸਿਆ ਕਿ ਲੋਕਧਾਰਾ ਇੱਕ ਅਜਿਹਾ ਖੇਤਰ ਹੈ, ਜੋ ਜਿੰਦਗੀ ਦੀ ਸੱਚਾਈ ਨੂੰ ਸਮਝਣ ਵਿੱਚ ਸਹਾਇਕ ਸਿੱਧ ਹੁੰਦਾ ਹੈ। ਡਾ. ਸਵਰਾਜ ਰਾਜ, ਡੀਨ ਫੈਕਲਟੀ, ਭਾਸ਼ਾਵਾਂ, ਨੇ ਆਪਣੇ ਧੰਨਵਾਦੀ ਸ਼ਬਦਾਂ ’ਚ ਪੰਜਾਬੀ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ, ਹਰ ਸਾਲ ਅਜਿਹੇ ਸਮਾਗਮ ਕਰਵਾਉਣ ਲਈ ਪੇ੍ਰਰਿਤ ਕੀਤਾ। ੳੁਨ੍ਹਾਂ ਨੇ ਧੰਨਵਾਦ ਦੇ ਨਾਲ ਨਾਲ ਲੋਕਧਾਰਾ ਦੇ ਵੀ ਕਈ ਪੱਖਾਂ ੳੁੱਪਰ ਚਾਨਣਾ ਪਾਇਆ। ਪੰਜਾਬੀ ਵਿਭਾਗ ਦੇ ਇੰਚਾਰਜ ਡਾ. ਸਿਕੰਦਰ ਸਿੰਘ ਨੇ ੳੁਦਘਾਟਨੀ ਭਾਸ਼ਣ ਦੇ ਨਾਲ ਨਾਲ ਮਹਿਮਾਨਾਂ ਦਾ ਸਵਾਗਤ ਕੀਤਾ।