ਸ੍ਰ. ਅਜਮੇਰ ਸਿੰਘ ਸਿੱਖ ਪੰਥ ਦੇ ਪ੍ਰਸਿੱਧ ਲੇਖਕ ਤੇ ਰਾਜਨੀਤੀ ਵਿਸ਼ਲੇਸ਼ਕ ਹਨ। ਸਿੱਖ ਸੰਘਰਸ਼ ਬਾਰੇ ਉਨਹਾਂ ਦੀਆਂ ਤਿੰਨ ਪੁਸਤਕਾਂ: ਵੀਹਵੀਂ ਸਦੀ ਦੀ ਸਿੱਖ ਰਾਜਨੀਤੀ (ਇੱਕ ਗੁਲਾਮੀ ਤੋਂ ਦੂਜੀ ਗੁਲਾਮੀ ਤੱਕ), ਕਿਸ ਬਿਧੁ ਰੁਲੀ ਪਾਤਿਸ਼ਾਹੀ (ਸਿੱਖ ਰਾਜਨੀਤੀ ਦਾ ਦੁਖਾਂਤ) ਅਤੇ 1984 ਅਣਚਿਤਵਿਆ ਕਹਿਰ (ਨਾ ਮੰਨਣਯੋਗ, ਨਾ ਭੁੱਲਣਯੋਗ ਤੇ ਨਾ ਬਖਸ਼ਣਯੋਗ) ਆ ਚੁੱਕੀਆਂ ਹਨ।
ਸ੍ਰ. ਅਜਮੇਰ ਸਿੰਘ ਹੋਰਾਂ ਵੱਲੋਂ ਇਸ ਤਕਰੀਰ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸਖਸ਼ੀਅਤ ਤੇ ਯੋਗਦਾਨ ਬਾਰੇ ਵਿਚਾਰ ਦਿੱਤੇ ਗਏ ਹਨ। ਉਨ੍ਹਾਂ ਇਹ ਵਿਚਾਰ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਗੁਰਦੁਆਰਾ ਨੌਵੀਂ ਪਾਤਿਸ਼ਾਹੀ, ਬਹਾਦਗੜ੍ਹ (ਪਟਿਆਲਾ), ਪੰਜਾਬ ਵਿਖੇ ਲਗਾਏ ਗਏ ਨੌਜਵਾਨ ਚੇਤਨਾ ਕੈਂਪ ਦੌਰਾਨ ਸਾਂਝੇ ਕੀਤੇ ਸਨ, ਜੋ ਪਾਠਕਾਂ/ਦਰਸ਼ਕਾਂ ਦੇ ਧਿਆਨ ਹਿਤ ਇਥੇ ਮੁੜ ਸਾਂਝੇ ਕੀਤੇ ਜਾ ਰਹੇ ਹਨ।