Site icon Sikh Siyasat News

ਸਿੱਖ ਸੰਘਰਸ਼ ਦੀ ਵਿਰਾਸਤ ਅਤੇ ਅੱਜ ਦੇ ਹਲਾਤ: ਡਾ.ਕੰਵਲਜੀਤ ਸਿੰਘ

 

2 ਅਕਤੂਬਰ ਨੂੰ ਪਿੰਡ ਠਰੂਆ ਵਿਖੇ ਸਿੱਖ ਕੌਮ ਦੇ ਅਨਥੱਕ ਸੇਵਾਦਾਰ ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਯਾਦ ਵਿੱਚ ਇੱਕ ਸਮਾਗਮ ਕਰਾਇਆ ਗਿਆ। ਇਸ ਸਮਾਗਮ ਵਿੱਚ ਡਾ. ਕੰਵਲਜੀਤ ਸਿੰਘ ਨੇ ਭਾਈ ਸੁਰਿੰਦਰਪਾਲ ਸਿੰਘ ਦੇ ਬਾਬਤ ਆਪਣੇ ਵਿਚਾਰ ਰੱਖਦੇ ਹੋਏ, ਉਹਨਾਂ ਦੇ ਸੰਘਰਸ਼ ਨੂੰ ਸੰਗਤਾਂ ਦੇ ਸਾਹਮਣੇ ਪੇਸ਼ ਕੀਤਾ। ਇਸ ਦੌਰਾਨ ਉਨਾਂ ਨੇ ਭਾਈ ਸੁਰਿੰਦਰਪਾਲ ਸਿੰਘ ਵੱਲੋਂ ਘਾਲੀ ਹੋਈ ਘਾਲਣਾ ਨੂੰ ਦੱਸਿਆ ਕੇ ਕਿਵੇਂ ਉਹਨਾਂ ਨੇ ਮੱਠੇ ਪੈ ਚੁੱਕੇ ਸਿੱਖ ਸੰਘਰਸ਼ ਨੂੰ ਲਿਖਤੀ ਰੂਪ ਵਿੱਚ ਇਕੱਠਾ ਕਰਨ ਅਤੇ ਸਿੱਖਾਂ ਵਿੱਚ ਆਈ ਹੋਈ ਨਿਰਾਸ਼ਾ ਨੂੰ ਤੋੜਨ ਲਈ ਜੀਅ ਜਾਨ ਅਤੇ ਦਿਨ ਰਾਤ ਲਾ ਕੇ ਆਪਣਾ ਫਰਜ਼ ਨਿਭਾਇਆ। ਇਸ ਸੰਦਰਭ ਨਾਲ ਮਿਲਦੇ ਹੋਏ ਵਿਸ਼ੇ ਦੇ ਉੱਤੇ ਡਾ. ਕੰਵਲਜੀਤ ਸਿੰਘ ਨੇ ਅਜੋਕੇ ਸਿੱਖ ਹਾਲਾਤਾਂ ਅਤੇ ਵਿਸ਼ਵ ਪੱਧਰੀ ਬਦਲ ਰਹੀਆਂ ਸਥਿਤੀਆਂ ਦੇ ਆਪਸੀ ਮੂਲਾਂਕਨ ਨੂੰ ਵਿਚਾਰਦਿਆਂ ਹੋਇਆਂ, ਸੰਗਤਾਂ ਨੂੰ ਸੁਚੇਤ ਕੀਤਾ ਕਿ ਵਿਸ਼ਵ ਪੱਧਰੀ ਦੇ ਬਦਲ ਰਹੇ ਆਲਮੀ ਹਾਲਾਤਾਂ ਦੇ ਦੌਰਾਨ ਸਿੱਖ ਕਿਵੇਂ ਵਿਚਰਨ ਅਤੇ ਉਹਨਾਂ ਨੂੰ ਆਪਣੀ ਤਾਕਤ ਨੂੰ ਕਿਵੇਂ ਇੱਕ ਸਹੀ ਦਿਸ਼ਾ ਵਿੱਚ ਵਰਤਦੇ ਹੋਏ ਆਪਣੇ ਕੌਮੀ ਘਰ ਲਈ ਬਚਾ ਕੇ ਰੱਖਣਾ ਚਾਹੀਦਾ ਹੈ ?ਅੱਜ ਦੇ ਸਮੇਂ ਕੋਈ ਵੀ ਅਜਿਹਾ ਮਸਲਾ ਨਹੀਂ ਖੜਾ ਹੋਣ ਦੇਣਾ ਚਾਹੀਦਾ ਜਿਸ ਨਾਲ ਕੌਮ ਵਿੱਚ ਦੋਫਾੜ ਪੈਦਾ ਹੋਵੇ। ਉਨਾਂ ਦੀ ਇਹ ਤਕਰੀਰ ਆਪ ਸੁਣੋ ਅਤੇ ਹੋਰਨਾਂ ਨਾਲ ਸਾਂਝੀ ਕਰੋ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version