ਸ. ਹਰਵਿੰਦਰ ਸਿੰਘ ਦਾ ਪਰਿਵਾਰ ਤਿੰਨ ਪੀੜ੍ਹੀਆਂ ਤੋਂ ਹਿਮਾਚਲ ਪ੍ਰਦੇਸ਼ ਦੇ ਸਲਾਪੜ ਵਿਚ ਰਹਿ ਰਿਹਾ ਹੈ। ਨਵੰਬਰ 1984 ਵਿਚ ਸਲਾਪੜ (ਹਿਮਾਚਲ ਪ੍ਰਦੇਸ਼) ਵਿਚ ਸਿੱਖਾਂ ਨਾਲ ਜੋ ਕੁਝ ਵਾਪਰਿਆ ਉਸ ਦੇ ਉਹ ਚਸ਼ਮਦੀਦ ਹਨ। ਸਿੱਖ ਸਿਆਸਤ ਵੱਲੋਂ ਨਵੰਬਰ 1984 ਦੇ 40 ਸਾਲਾਂ ਉੱਤੇ ਇਤਿਹਾਸ ਸਾਂਭਣ ਦੇ ਯਤਨਾਂ ਤਹਿਤ ਸ. ਹਰਵਿੰਦਰ ਸਿੰਘ ਨਾਲ ਖਾਸ ਮੁਲਾਕਾਤ ਕੀਤੀ ਗਈ ਹੈ। ਇਹ ਗੱਲਬਾਤ ਆਪ ਸੁਣ ਕੇ ਅਗਾਂਹ ਸਾਂਝੀ ਕਰ ਦਿਓ ਜੀ।