ਵੀਡੀਓ

ਅੱਜ ਦੀ ਸੰਸਾਰਕ ਉਥਲ-ਪੁਥਲ ਅਤੇ ਸਿੱਖਾਂ ਨੂੰ ਕੀ ਕਰਨਾ ਚਾਹੀਦਾ ਹੈ?

By ਸਿੱਖ ਸਿਆਸਤ ਬਿਊਰੋ

October 22, 2024

ਦਲ ਖਾਲਸਾ ਵੱਲੋਂ 29 ਸਤੰਬਰ 2024 ਨੂੰ ਗੁਰਦਾਸਪੁਰ (ਪੰਜਾਬ) ਵਿਖੇ “ਸ਼ਹਾਦਤ, ਸੰਘਰਸ਼ ਆਟੇ ਅਜ਼ਾਦੀ ਦਾ ਰਾਹ” (ਸ਼ਹਾਦਤ, ਸੰਘਰਸ਼ ਅਤੇ ਆਜ਼ਾਦੀ ਦਾ ਮਾਰਗ) ਵਿਸ਼ੇ ‘ਤੇ ਇੱਕ ਸੈਮੀਨਾਰ ਕੀਤਾ ਗਿਆ। ਇਹ ਸੈਮੀਨਾਰ ਦਲ ਖਾਲਸਾ ਵੱਲੋਂ ਭਾਈ ਗਜਿੰਦਰ ਸਿੰਘ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਦਲ ਖਾਲਸਾ ਵੱਲੋਂ ਭਾਈ ਕੰਵਰਪਾਲ ਸਿੰਘ ਨੇ ਆਪਣੇ ਤਕਰੀਰ ਵਿੱਚ ਕਿਹਾ ਕਿ ਭਾਈ ਗਜਿੰਦਰ ਸਿੰਘ ਜਲਾਵਤਨੀ ਸਿੱਖ ਯੋਧੇ ਨੇ ਕਿਵੇਂ ਸਾਰੀ ਉਮਰ ਆਪਣੀ ਕੌਮ ਅਤੇ ਪੰਥ ਦੇ ਲਈ ਲੜੇ ਸੰਘਰਸ਼ ਲਈ ਕੁਰਬਾਨ ਕੀਤੀ ਅਤੇ ਅਖੀਰਲੇ ਸਾਹਾਂ ਤੱਕ ਕੌਮ ਅਤੇ ਪੰਥ ਲਈ ਆਪਣਾ ਦਰਦ ਬਿਆਨ ਕਰਦੇ ਰਹੇ। ਸਾਨੂੰ ਇਹ ਸੋਚਣਾ ਅਤੇ ਮਹਿਸੂਸ ਕਰਨਾ ਪਵੇਗਾ ਕਿ ਅਜੋਕੇ ਅਤੇ ਅੱਜ ਤੋਂ ਚਾਰ ਦਹਾਕੇ ਪਹਿਲਾਂ ਦੇ ਸਾਡੇ ਹਾਲਾਤਾਂ ਦੇ ਮੁਲਾਂਕਣ ਵਿੱਚੋਂ ਕੋਈ ਬਹੁਤਾ ਫਰਕ ਨਹੀਂ ਨਿਕਲਦਾ। ਜਿਵੇਂ ਉਸ ਸਮੇਂ ਅਸੀਂ ਆਪਣੇ ਆਜ਼ਾਦ ਖਿੱਤੇ ਲਈ ਲੜ ਰਹੇ ਸਾਂ, ਅਸੀਂ ਅੱਜ ਵੀ ਲੜ ਰਹੇ ਹਾਂ। ਸਰਕਾਰਾਂ ਕਿਵੇਂ ਸਾਡੀ ਇਸ ਸੰਘਰਸ਼ਸ਼ੀ ਜੀਵਨ ਨੂੰ ਗਲਤ ਤਰੀਕੇ ਨਾਲ ਬਿਆਨ ਕਰ ਰਹੀ ਹੈ ਅਤੇ ਪੇਸ਼ ਕਰ ਰਹੀ ਹੈ? ਸਾਡੇ ਸੰਘਰਸ਼ੀ ਯੋਧਿਆਂ ਵੱਲੋਂ ਲੜੇ ਹੋਏ ਖਾੜਕੂ ਸੰਘਰਸ਼ ਨੂੰ ਅਜੋਕੀ ਰਾਜਨੀਤਿਕ ਲੀਡਰਸ਼ਿਪ ਕਿਹੜਿਆਂ ਤਰੀਕਿਆਂ ਨਾਲ ਭੰਡ ਰਹੀ ਹੈ? ਜੋ ਗੱਲਾਂ ਕੌਮ ਵਿੱਚ ਵਖਰੇਵੇਂ ਪੈਦਾ ਕਰਦੀਆਂ ਹਨ ਜਾਂ ਜੋ ਘਟਨਾਵਾਂ ਇਸ ਨਾਲ ਜੁੜੀਆਂ ਹੋਈਆਂ ਹਨ, ਕਿਵੇਂ ਸਾਨੂੰ ਉਹਨਾਂ ਨੂੰ ਇੱਕ ਪਾਸੇ ਰੱਖ ਕੇ ਇੱਕਜੁੱਟਤਾ ਦੇ ਨਾਲ ਆਪਣੇ ਆਜ਼ਾਦ ਸਿੱਖ ਹੋਮਲੈਂਡ ਲਈ ਸੰਘਰਸ਼ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਹੈ?