ਨਿਊਯਾਰਕ (28 ਅਕਤੂਬਰ, 2013): ਸਿੱਖ ਨਸਲਕੁਸ਼ੀ ਦੇ ਪ੍ਰੀੜਤਾਂ ਅਤੇ ਸਿੱਖਸ ਫਾਰ ਜਸਟਿਸ ਵੱਲੋਂ ਸਤੰਬਰ 2013 ਵਿਚ ਕਾਂਗਰਸ ਪਾਰਟੀ ਦੀ ਪ੍ਰਧਾਨ ਸੋਨੀਆਂ ਗਾਂਧੀ ਖਿਲਾਫ ਦਰਜ਼ ਕਰਵਾਏ ਮੁਕਦਮੇਂ ਦੀ ਬੀਤੇ ਦਿਨੀਂ ਹੋਈ ਸੁਣਵਾਈ ਦੌਰਾਨ ਸੋਨੀਆਂ ਗਾਂਧੀ ਦੇ ਵਕੀਲ ਰਵੀ ਬੱਤਰਾ ਨੇ ਇਹ ਦਾਅਵਾ ਕੀਤਾ ਕਿ ਉਸ ਕਿ ਸੋਨੀਆਂ ਗਾਂਧੀ ਨੂੰ ਅਮਰੀਕੀ ਅਦਾਲਤ ਦੇ ਸੰਮਨ ਨਹੀਂ ਮਿਲੇ, ਹਾਲਾਂਕਿ ਮੁੱਦਈ ਧਿਰ ਸਿੱਖਸ ਫਾਰ ਜਸਟਿਸ ਵੱਲੋਂ ਇਕ ਹਲਫਨਾਮੇਂ ਰਾਹੀਂ ਅਦਾਲਤ ਨੂੰ ਇਹ ਜਾਣਕਾਰੀ ਦਿੱਤੀ ਗਈ ਕਿ ਅਮਰੀਕੀ ਅਦਾਲਤ ਦੇ ਸੰਮਨ ਸੋਨੀਆਂ ਗਾਂਧੀ ਨੂੰ ਉਸ ਹਸਪਤਾਲ ਵਿਖੇ ਤਇਨਾਤ ਸੁਰੱਖਿਆ ਕਰਮੀਆਂ ਰਾਹੀਂ ਪਹੁੰਚਾਏ ਗਏ ਸਨ ਜਿਸ ਹਸਪਤਾਲ ਵਿਚ ਸੋਨੀਆਂ ਗਾਂਧੀ ਦਾ ਕਿਸੇ ਅਣਦੱਸੀ ਬਿਮਾਰੀ ਦਾ ਇਲਾਜ਼ ਚੱਲ ਰਿਹਾ ਸੀ।
ਸੋਨੀਆਂ ਗਾਂਧੀ ਦੇ ਵਕੀਲ ਰਵੀ ਬੱਤਰਾ ਨੇ ਨਵੰਬਰ 1984 ਦੇ ਸਿੱਖ ਕਤਲੇਆਮ, ਜੋ ਕਿ ਭਾਰਤ ਵਿਚ ਵਾਪਰਿਆਂ ਸੀ, ਬਾਰੇ ਮੁਕਦਮਾਂ ਚਲਾਉਣ ਦੇ ਅਮਰੀਕੀ ਅਦਾਲਤ ਦੇ ਅਧਿਕਾਰ ਬਾਰੇ ਵੀ ਸਵਾਲ ਉਠਾਏ ਹਨ।
ਉਧਰ ਸਿੱਖਸ ਫਾਰ ਜਸਟਿਸ ਵੱਲੋਂ ਕਿਹਾ ਗਿਆ ਹੈ ਕਿ ਅਮਰੀਕੀ ਅਦਾਲਤ ਵਿਚ ਦਰਜ਼ ਕਰਵਾਏ ਗਏ ਮੁਕਦਮੇਂ ਦਾ ਬਕਾਇਦਾ ਕਾਨੂੰਨ ਅਧਾਰ ਮੌਜੂਦ ਹੈ।
ਇਸ ਸੰਬੰਧੀ ਵਧੇਰੇ ਵੇਰਵਿਆਂ ਲਈ ਦੇਖੋ: