ਲੰਡਨ: ਲੰਘੇ ਕੱਲ (ਜਨਵਰੀ 16 ਨੂੰ) ਬਰਤਾਨੀਆ ਦੀ ਪਾਰਲੀਮੈਂਟ ਵਿਚਲੇ ਪਹਿਲੇ ਦਰਸਾਤਧਾਰੀ ਸਿੱਖ ਐਮ.ਪੀ. ਤਨਮਨਜੀਤ ਸਿੰਘ ਢੇਸੀ ਨੇ ਬਰਤਾਨੀਆ ਦੀ ਪ੍ਰਧਾਨ ਮੰਤਰੀ ਥਰੀਸਾ ਮੇਅ ਦੀ ਅਗਵਾਈ ਵਾਲੀ ਸਰਕਾਰ ਭੰਗ ਕਰਨ ਦੀ ਮੰਗ ਕੀਤੀ। ਐਮ.ਪੀ. ਢੇਸੀ ਨੇ ਕਿਹਾ ਕਿ ਥਰੀਸਾ ਮੇਅ ਦੀ ਸਰਕਾਰ ਭੰਗ ਕਰਕੇ ਇੰਗਲੈਂਡ ਵਿਚ ਮੁੜ ਆਮ ਚੋਣਾਂ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ।
ਅਸਲ ਵਿਚ ਤਨਮਨਜੀਤ ਸਿੰਘ ਢੇਸੀ ਨੇ ਥਰੀਸਾ ਮੇਅ ਸਰਕਾਰ ਵਿਰੁਧ ਲਿਆਂਦੇ ਗਏ ਇਕ ਬੇਰੋਸਗੀ ਮਤੇ ਤੇ ਬਹਿਸ ਦੌਰਾਨ ਬੋਲ ਰਹੇ ਸਨ। ਇਹ ਮਤਾ ਥਰੀਸਾ ਮੇਅ ਸਰਕਾਰ ਵਲੋਂ ਯੂਰਪੀ ਸੰਘ ਤੋਂ ਵੱਖ ਹੋਣ ਲਈ ਤਿਆਂਦੀ ਗਈ ਤਜਵੀਜ਼ ਨੂੰ ਬਰਤਾਨਵੀ ਪਾਰਲੀਮੈਂਟ ਵਲੋਂ ਨਾਮਨਜੂਰ ਕਰਨ ਤੋਂ ਬਾਅਦ ਲਿਆਂਦਾ ਗਿਆ ਸੀ।
ਦੱਸਣਾ ਬਣਦਾ ਹੈ ਬਰਤਾਨੀਆ ਵਿਚ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਹੈ ਜਦਕਿ ਤਨਮਨਜੀਤ ਸਿੰਘ ਢੇਸੀ ਦਾ ਸੰਬੰਧ ਵਿਰੋਧੀ ਧਿਰ ਭਾਵ ਲੇਬਰ ਪਾਰਟੀ ਨਾਲ ਹੈ।
ਬੇਭਰੋਸਗੀ ਮਤਾ ਲਿਆਉਣ ਵਾਲੇ ਵਿਰੋਧੀ ਧਿਰ ਦੇ ਆਗੂਆਂ ਦਾ ਕਹਿਣਾ ਸੀ ਕਿ ਯੂਰਪੀ ਸੰਘ ਤੋਂ ਵੱਖ ਹੋਈ ਲਈ ਲਿਆਂਦੀ ਗਈ ਬਰੈਗਜ਼ਿਟ ਤਜਵੀਜ਼ ਦੇ ਪਾਰਲੀਮੈਂਟ ਵੱਲੋਂ ਰੱਦ ਕੀਤੇ ਜਾਣ ਨਾਲ ਸਰਕਾਰ ਦੀ ਇਤਿਹਾਸਕ ਹਾਰ ਹੋਈ ਹੈ ਇਸ ਲਈ ਹੁਣ ਲੋਕਾਂ ਦਾ ਇਸ ਸਰਕਾਰ ਵਿਚ ਭੋਰਸਾ ਨਹੀਂ ਰਿਹਾ ਤੇ ਇਸ ਕਰਕੇ ਸਰਕਾਰ ਨੂੰ ਭੰਗ ਕਰਕੇ ਮੁੜ ਚੋਣਾਂ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ।
ਇਥੇ ਇਹ ਦੱਸ ਦੇਣਾ ਬਣਦਾ ਹੈ ਕਿ ਬਰੈਗਜ਼ਿਟ ਤਜਵੀਜ਼ ਦੇ ਮਾਮਲੇ ਤੇ ਹਾਰ ਦੇਣ ਵਾਲੀ ਥਰੀਸਾ ਮੇਅ ਸਰਕਾਰ ਨੇ ਬੇਭਰੋਸਗੀ ਮਤੇ ਉੱਤੇ ਵਿਰੋਧੀ ਧਿਰ ਨੂੰ ਮਾਤ ਦੇ ਦਿੱਤੀ।
“ਬਰੈਗਜ਼ਿਟ” ਕੀ ਹੈ?
ਬਿਲਕੁਲ ਸੰਖੇਪ ਵਿਚ ਦੱਸਣਾ ਹੋਵੇ ਤਾਂ ਬਰੈਗਜ਼ਿਟ ਲਫਜ਼ ਬ੍ਰਿਿਟਸ਼ ਤੇ ਐਗਜ਼ਿਟ ਦੇ ਮੇਲ ਨਾਲ ਬਣਾਇਆ ਗਿਆ ਹੈ; ਭਾਵ ਕਿ “ਬ੍ਰਿ ਟਿਸ਼ + ਐਗਜ਼ਿਟ = ਬਰੈਗਜ਼ਿਟ”। ਇਸ ਲਫਜ਼ ਦੀ ਵਰਤੋਂ ਬਰਤਾਨੀਆ ਦੇ ਯੂਰਪੀ ਸੰਘ ਵਿਚੋਂ ਵੱਖ ਹੋਣ ਦੇ ਅਮਲ ਨੂੰ ਦਰਸਾਉਣ ਲਈ ਕੀਤੀ ਜਾਂਦੀ ਹੈ।