ਅੰਮਿ੍ਤਸਰ (24 ਫਰਵਰੀ, 2015): ਚੀਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਪ੍ਰਕਾਸ਼ਿਤ ਕਰਵਾ ਕੇ ਅਮਰੀਕਾ, ਕੈਨੇਡਾ ‘ਚ ਲੈਜਾਣ ਵਾਲੇ ਅਮਰੀਕੀ ਬਾਸ਼ਿੰਦੇ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਾਸ਼ਨ ਸਬੰਧੀ ਸ਼੍ਰੋਮਣੀ ਕਮੇਟੀ ਦੇ ਅਧਿਕਾਰ ਨੂੰ ਪੰਜਾਬ ਅਤ ਹਰਿਆਣਾ ਹਾਈਕੋਰਟ ਵਿੱਚ ਚੁਣੋਤੀ ਦੇਣ ਦੇ ਮਾਮਲੇ ‘ਤੇ ਗੱਲ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਨੂੰ ਪੂਰਨ ਮਰਯਾਦਾ ਅਨੁਸਾਰ ਤਿਆਰ ਕਰਨਲਈ ਹੀ ਪ੍ਰਕਾਸ਼ਨਾ ਅਧਿਕਾਰ ਕੇਵਲ ਸ਼ੋ੍ਰਮਣੀ ਕਮੇਟੀ ਨੂੰ ਦਿੱਤੇ ਗਏ ਹਨ।
ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਵਿਅਕਤੀ ਆਪਣੀ ਪਹਿਲੀ ਕੀਤੀ ਗਲਤੀ ਨੂੰ ਮੁੜ ਦੁਹਰਾਉਂਦਿਆਂ ਸਿੱਖਾਂ ਨੂੰ ਵੰਗਾਰਨ ਜਿਹੀ ਚਾਲ ਚਲੇਗਾ ਤਾਂ ਸਿੱਖ ਖੁਦ ਉਸ ਨੂੰ ਗੁਰਮਤਿ ਅਨੁਸਾਰ ਸਜਾ ਦੇਣਗੇ ।
ਪ੍ਰਧਾਨ ਸ਼ੋ੍ਰਮਣੀ ਕਮੇਟੀ ਅਵਤਾਰ ਸਿੰਘ ਨੇ ਕਿਹਾ ਕਿ ਅਜਿਹੀ ਕਾਰਵਾਈ ਨੂੰ ਰੋਕਣ ਲਈ ਸ਼੍ਰੋਮਣੀ ਕਮੇਟੀ ਹਰੇਕ ਹੀਲਾ ਵਰਤੇਗੀ ਜਿਸ ‘ਚ ਬਾਹਰਲੇ ਸਿੱਖਾਂ ਨੂੰ ਉਕਤ ਵਿਕਅਤੀ ਦੇ ਵਿਰੋਧ ਕਰਨ ਦੀ ਅਪੀਲ ਕੀਤੀ ਗਈ ਹੈ।
ਜ਼ਿਕਰਗ਼ਯੋਗ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੀਨ ਤੋਂ ਛਪਵਾਕੇ ਉਨ੍ਹਾਂ ਨੂੰ ਕੋਰੀਅਰ ਅਤੇ ਕੰਨਟੇਨਰਾਂ ਰਾਹੀਂ ਅਮਰੀਕਾ ਅਤੇ ਕੈਨੇਡਾ ਭੇਜਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਅਮਰੀਕੀ ਨਾਗਰਿਕ ਥਮਿੰਦਰ ਸਿੰਘ ਅਨੰਦ ਪੁੱਤਰ ਹਰਭਜਨ ਸਿੰਘ ਆਨੰਦ ਨੇ ਸਿੱਖ ਕੌਮ ਕੋਲੋ ਆਪਣੀ ਗਲਤੀ ਦੀ ਮੁਆਫੀ ਮੰਗਣ ਦੀ ਬਜ਼ਾਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਵੱਲੋਂ ‘ਮਰਿਆਦਾ ਅਨੁਸਾਰ’ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਬਾਰੇ ਸ਼੍ਰੋਮਣੀ ਕਮੇਟੀ ਖਿਲਾਫ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸਿੱਖ ਪ੍ਰੰਪਰਾਵਾਂ ਸਬੰਧੀ ਇਤਰਾਜ਼ਯੋਗ ਨੁਕਤੇ ਉਠਾਏ ਹਨ।
ਸ਼੍ਰੋਮਣੀ ਕਮੇਟੀ ਵੱਲੋਂ ਉਕਤ ਵਿਅਕਤੀ ਖਿਲਾਫ 28 ਨਵੰਬਰ 2014 ਨੂੰ ਅੰਮਿ੍ਤਸਰ ਪੁਲਿਸ ਕੋਲ ਐਫ.ਆਈ.ਆਰ. ਦਰਜ ਕਰਵਾਈ ਜਾ ਚੁੱਕੀ ਹੈ । ਸ਼੍ਰੋਮਣੀ ਕਮੇਟੀ ਨੇ ਦਰਜ਼ ਕਰਵਾਈ ਰਪਟ ਵਿੱਚ ਦਾਅਵਾ ਕੀਤਾ ਹੈ ਕਿ, ”ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਜਗਤ ਜੋਤ ਗੁਰੂ ਹਨ ਅਤੇ ਇਨ੍ਹਾਂ ਦੀ ਮਰਿਆਦਾ ਅਨੁਸਾਰ ਛਪਾਈ ਦਾ ਅਧਿਕਾਰ ਸਿਰਫ਼ ਸ਼੍ਰੋਮਣੀ ਕਮੇਟੀ ਕੋਲ ਹੈ ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਜਗਾ ਤੋਂ ਦੂਜੀ ਥਾਂ ਲਿਜਾਣ ਵਾਸਤੇ ਪੂਰੀ ਮਰਿਆਦਾ ਸਥਾਪਿਤ ਹੈ ਅਤੇ ਕੋਰੀਅਰ/ਕੰਟੇਨਰ ਆਦਿਕ ਰਾਹੀਂ ਭੇਜਣਾ ਸਿੱਖ ਮਰਿਆਦਾ ਦੀ ਉਲੰਘਣਾ ਹੈ….” ।