ਅੰਮ੍ਰਿਤਸਰ: ਮੀਡੀਆ ਰਿਪੋਰਟਾਂ ਮੁਤਾਬਕ ਸ਼੍ਰੋਮਣੀ ਕਮੇਟੀ ਦੇ ਹਮਾਇਤ ਪ੍ਰਾਪਤ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸੋਮਵਾਰ ਨੂੰ ਬਿਆਨ ਦਿੱਤਾ ਕਿ ਪੰਜਾਬ ਪੁਲਿਸ ਦੇ ਸਾਬਕਾ ਮੁਖੀ ਕੇ.ਪੀ.ਐਸ. ਗਿੱਲ ਨੂੰ ਸਿੱਖ ਕਦੇ ਵੀ ਮਾਫ ਨਹੀਂ ਕਰਨਗੇ ਕਿਉਂਕਿ ਕੇ.ਪੀ.ਐਸ. ਗਿੱਲ ‘ਅੱਤਵਾਦ ਦਾ ਸਿਰਜਣਹਾਰ’ ਸੀ ਨਾ ਕਿ ਸ਼ਾਂਤੀ ਦਾ ਨੁਮਾਇੰਦਾ।
ਇਸ ਤੋਂ ਅਲਾਵਾ ਕੇ.ਪੀ.ਐਸ. ਗਿੱਲ ਬਾਰੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਉਹ ਮਨੁੱਖੀ ਅਧਿਕਾਰਾਂ ਦੇ ਘਾਣ ਕਰਨ ਵਾਲੇ ਵਜੋਂ ਜਾਣਿਆ ਜਾਂਦਾ ਸੀ। ਗੁਰਬਚਨ ਸਿੰਘ ਨੇ ਕਿਹਾ, “ਜੇ ਕੋਈ ਕੇ.ਪੀ.ਐਸ. ਗਿੱਲ ਨੂੰ ‘ਸੁਪਰ ਕੌਪ’ ਜਾਂ ਸ਼ਾਂਤੀ ਦਾ ਮਸੀਹਾ ਕਹਿਣਾ ਚਾਹੁੰਦਾ ਹੈ ਤਾਂ ਉਹ ਕਹਿ ਸਕਦਾ … ਪਹਿਲਾਂ ਉਸਨੇ ਆਸਾਮ ‘ਚ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਅਤੇ ਫੇਰ ਉਸਨੂੰ ਪੰਜਾਬ ‘ਚ ਨਿਯੁਕਤ ਕਰ ਦਿੱਤਾ ਗਿਆ।”
ਮੀਡੀਆ ਰਿਪੋਰਟਾਂ ਤੋਂ ਇਸ਼ਾਰਾ ਮਿਲਦਾ ਹੈ ਕਿ ਗਿਆਨੀ ਗੁਰਬਚਨ ਸਿੰਘ ਨੇ ਇਹ ਬਿਆਨ ਇਸ ਲਈ ਦਿੱਤਾ ਕਿਉਂਕਿ 2016 ਦੇ ਚੱਬਾ ਵਿਖੇ ਹੋਏ ਇਕੱਠ ‘ਚ ਥਾਪੇ ਗਏ ਜਥੇਦਾਰਾਂ ਨੇ ਪੰਜਾਬ ਦੇ ਬੁੱਚੜ ਕੇ.ਪੀ.ਐਸ. ਗਿੱਲ ਦੀਆਂ ਆਖਰੀ ਰਸਮਾਂ ‘ਚ ਨਾ ਸ਼ਾਮਲ ਹੋਣ ਲਈ ਪਾਠੀਆਂ, ਰਾਗੀਆਂ ਨੂੰ ਚਿਤਾਵਨੀ ਜਾਰੀ ਕੀਤੀ ਸੀ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Sikhs Will Never Forgive KPS Gill, Says Giani Gurbachan Singh …