Site icon Sikh Siyasat News

ਤਖਤ ਸ੍ਰੀ ਹਜ਼ੂਰ ਸਾਹਿਬ ਦਾ ਪ੍ਰਬੰਧ ਬੋਰਡ ਨੂੰ ਸੌਂਪਣ ਲਈ ਸਰਕਾਰ ਨੂੰ ਦਿੱਤਾ ਮੰਗ ਪੱਤਰ

ਅੰਮ੍ਰਿਤਸਰ ( 25 ਨਵੰਬਰ, 2014): ਪਿੱਛਲੇ 14 ਸਾਲਾਂ ਤੋਂ ਤਖਤ ਸ੍ਰੀ ਸਚਖੰਡ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਨੂੰ ਮਹਾਂਰਾਸ਼ਟਰ ਸਰਕਾਰ ਨੇ ਭੰਗ ਕਰਕੇ ਤਖਤ ਸਾਹਿਬ ਦੀ ਸੇਵਾ ਸੰਭਾਲ ਸਰਕਾਰ ਵੱਲੌਂ ਬਣਾਈ ਗਈ ਕਮੇਟੀ ਦੇ ਸੁਪਰਦ ਕੀਤੀ ਹੋਈ ਹੈ।ਸਿੱਖਾਂ ਦਾ ਰੋਸ ਹੈ ਕਿ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਸਰਕਾਰ ਵੱਲੋ ਪਿਛਲੇ ਕਰੀਬ 14 ਸਾਲਾ ਤੋ ਅਦਾਲਤ ਵਿੱਚ ਕੇਸ ਚੱਲਣ ਦਾ ਬਹਾਨਾ ਬਣਾ ਕੇ ਜਿਸ ਤਰੀਕੇ ਨਾਲ ਸਰਕਾਰ ਨੇ ਤਖਤ ਸਾਹਿਬ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲਿਆ ਹੋਇਆ ਹੈ ।

ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ

ਸਿੱਖਾਂ ਦੇ ਇੱਕ ਵਫਦ ਨੇ ਮਹਾਂਰਾਸ਼ਟਰ ਦੇ ਸਿਹਤ ਮੰਤਰੀ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਸਰਕਾਰ ਦੁਆਰਾ ਬਣਾਈ ਗਈ ਕਮੇਟੀ ਨੂੰ ਬਰਖਾਸਤ ਕਰਕੇ ਬਿਨਾਂ ਕਿਸੇ ਦੇਰੀ ਤੋ ਤਖਤ ਸਾਹਿਬ ਦਾ ਬੋਰਡ ਬਹਾਲ ਕਰਕੇ ਸਿੱਖਾਂ ਦੇ ਹਵਾਲੇ ਤਖਤ ਸਾਹਿਬ ਦਾ ਪ੍ਰਬੰਧ ਦਿੱਤਾ ਜਾਵੇ।

ਜਾਰੀ ਇੱਕ ਬਿਆਨ ਰਾਹੀ ਰਾਵਿੰਦਰ ਸਿੰਘ ਮੋਦੀ ਨੇ ਹਜੂਰ ਸਾਹਿਬ ਤੋ ਦੱਸਿਆ ਕਿ ਸਿੱਖਾਂ ਦੇ ਇੱਕ ਤਿੰਨ ਮੈਂਬਰੀ ਵਫਦ ਸ੍ਰਸ਼ੇਰ ਸਿੰਘ ਫੌਜੀ, ਗੁਰਮੀਤ ਸਿੰਘ ਮਹਾਜਨ ਤੇ ਰਾਜਿੰਦਰ ਸਿੰਘ ਪੁਜਾਰੀ ਨੇ ਨਾਂਦੇੜ ਸਾਹਿਬ ਆਏ ਮਹਾਂਰਾਸ਼ਟਰ ਦੇ ਸਿਹਤ ਮੰਤਰੀ ਸ੍ਰੀ ਏਕਨਾਥ ਖਡਸੇ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਇੱਕ ਮੰਗ ਪੱਤਰ ਦੇ ਕੇ ਸਿੱਖਾਂ ਦੀਆ ਭਾਵਨਾਵਾਂ ਬਾਰੇ ਜਾਣੂ ਕਰਵਾਉਦਿਆ ਦੱਸਿਆ ਕਿ ਤਖਤ ਸ੍ਰੀ ਹਜੂਰ ਸਾਹਿਬ ਦਾ ਪ੍ਰਬੰਧ ਚਲਾਉਣ ਲਈ ਬਣਾਈ ਗਈ ਸਰਕਾਰੀ ਪ੍ਰਬੰਧਕੀ ਕਮੇਟੀ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ ਅਤੇ ਤਖਤ ਸਾਹਿਬ ਦਾ ਬੋਰਡ ਜਿਹੜਾ ਪਿਛਲੇ 14 ਸਾਲਾ ਨੂੰ ਤੋ ਮੁਅੱਤਲ ਕੀਤਾ ਗਿਆ ਨੂੰ ਤੁਰੰਤ ਬਹਾਲ ਕੀਤਾ ਜਾਵੇ।

ਉਹਨਾਂ ਦੱਸਿਆ ਕਿ ਇਸੇ ਤਰਾਂ ਬੀਤੇ ਕਲ ਸ਼ਿਵ ਸੈਨਾ ਮੁੱਖੀ ਤੇ ਮਹਾਂਰਾਸ਼ਟਰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਉਦੇ ਠਾਕਰੇ ਨੂੰ ਇਸ ਵਫਦ ਨੇ ਮੰਗ ਪੱਤਰ ਦਿੱਤਾ ਤੇ ਉਹਨਾਂ ਨੂੰ ਬੋਰਡ ਦੀ ਬਹਾਲੀ ਲਈ ਦਰਖਾਸਤ ਕੀਤੀ। ਉਹਨਾਂ ਦੱਸਿਆ ਕਿ ਉਦੇ ਠਾਕਰੇ ਨੇ ਭਰੋਸਾ ਦਿੱਤਾ ਕਿ ਸ਼ਿਵ ਸੈਨਾ ਵੱਲੋ ਵਿਧਾਨ ਸਭਾ ਵਿੱਚ ਇਸ ਨੂੰ ਇੱਕ ਮੁੱਦਾ ਬਣਾ ਕੇ ਪੇਸ਼ ਕਰਕੇ ਸਰਕਾਰ ਨੂੰ ਹੱਲ ਕਰਨ ਲਈ ਮਜਬੂਰ ਕਰ ਦਿੱਤਾ ਜਾਵੇਗਾ।

ਉਹਨਾਂ ਦੱਸਿਆ ਕਿ ਹਜ਼ੂਰ ਸਾਹਿਬ ਬੋਰਡ ਦੇ ਕੁਲ 17 ਮੈਂਬਰ ਹੁੰਦੇ ਹਨ ਜਿਹਨਾਂ ਵਿੱਚੋਂ ਤਿੰਨ ਮੈਂਬਰਾਂ ਦੀ ਬਕਾਇਦਾ ਚੋਣ ਹੁੰਦੀ ਹੈ, ਚਾਰ ਮੈਂਬਰ ਸੱਚਖੰਡ ਹਜ਼ੂਰੀ ਖਾਲਸਾ ਦੀਵਾਨ ਦੇ ਨਾਮਜਦ ਕੀਤੇ ਜਾਂਦੇ ਹਨ। ਇਸੇ ਤਰ ਸ਼੍ਰੋਮਣੀ ਕਮੇਟੀ ਦੇ ਚਾਰ ਮੈਂਬਰ ਹੁੰਦੇ ਹਨ, ਦੋ ਸਿੱਖ ਸੰਸਦ ਤੇ ਇੱਕ ਇੱਕ ਮੈਂਬਰ ਆਂਧਰਾ ਪ੍ਰਦੇਸ਼, ਮਹਾਂਰਾਸ਼ਟਰ ਤੇ ਮੱਧ ਪ੍ਰਦੇਸ਼ ਸਰਕਾਰਾਂ ਭੇਜਦੀਆ ਹਨ ਜਦ ਕਿ ਇੱਕ ਮੈਂਬਰ ਚੀਫ ਖਾਲਸਾ ਦੀਵਾਨ ਦਾ ਹੁੰਦਾ ਹੈ ਅਤੇ ਸਮੁੱਚੇ ਰੂਪ ਵਿੱਚ ਪ੍ਰਬੰਧ ਬੋਰਡ ਹੀ ਵੇਖਦਾ ਹੈ। ਉਹਨਾਂ ਕਿਹਾ ਕਿ ਇਸ ਬੋਰਡ ਨੂੰ ਪ੍ਰਬੰਧ ਤੋ ਦੂਰ ਰੱਖਣਾ ਕਦਾਚਿਤ ਵੀ ਸਿੱਖ ਸੰਗਤ ਨਾਲ ਇਨਸਾਫ ਨਹੀ ਸਗੋ ਪੂਰੀ ਤਰ੍ਵਾ ਬੇਇਨਸਾਫੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version