ਲੰਡਨ (22 ਅਕਤੂਬਰ, 2015): ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਅਤੇ ਪੰਜਾਬ ਪੁਲਿਸ ਵੱਲੋਂ -ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਾਅਦ ਵਿਚ ਰੋਸ ਦਾ ਪ੍ਰਗਟਾਵਾ ਕਰ ਰਹੇ ਸਿੱਖਾਂ ‘ਤੇ ਪੁਲਿਸ ਵੱਲੋਂ ਕੀਤੇ ਲਾਠੀਚਾਰਜ, ਗੋਲੀਬਾਰੀ ਦੌਰਾਨ ਦੋ ਸਿੱਖਾਂ ਨੂੰ ਸ਼ਹੀਦ ਕਰਨ ਅਤੇ ਬੇਅਦਬੀ ਵਿਰੁੱਧ ਸੰਘਰਸ਼ ਕਰ ਰਹੇ ਸਿੱਖਾਂ ਨੂੰ ਬੇਅਦਬੀ ਲਈ ਦੋਸ਼ੀ ਦੱਸ ਕੇ ਗ੍ਰਿਫਤਾਰ ਕਰਨ ਦੇ ਰੋਸ ਵਜੋਂ ਅੱਜ ਲੰਡਨ ਵਿਖੇ ਭਾਰਤੀ ਦੂਤਘਰ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ ।
ਇਸ ਮੌਕੇ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਸਿੱਖਾਂ ਨੂੰ ਇਕ ਵਾਰ ਫਿਰ 1984 ਦੀ ਯਾਦ ਤਾਜ਼ਾ ਕਰਵਾਈ ਗਈ ਹੈ ।ਬੁਲਾਰਿਆਂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕੋਈ ਵੀ ਸਿੱਖ ਸਹਿਣ ਨਹੀਂ ਕਰ ਸਕਦਾ ।ਬੁਲਾਰਿਆਂ ਨੇ ਕਿਹਾ ਕਿ ਹਮੇਸ਼ਾ ਦੀ ਤਰ੍ਹਾਂ ਹਰ ਪੱਖੋਂ ਸਿੱਖਾਂ ਦਾ ਹੀ ਨੁਕਸਾਨ ਹੋਇਆ ਹੈ ਅਤੇ ਅਫ਼ਸੋਸ ਇਸ ਗੱਲ ਦਾ ਹੈ ਕਿ ਇਸ ਸਾਜ਼ਿਸ਼ ਵਿਚ ਫ਼ਸਾਇਆ ਵੀ ਸਿੱਖਾਂ ਨੂੰ ਹੀ ਜਾ ਰਿਹਾ ਹੈ ।
ਲੰਡਨ ਮੁਜ਼ਾਹਰੇ ਦੌਰਾਨ ਧਰਨਾ ਦੇ ਰਹੇ ਸਿੱਖ ਨੌਜਵਾਨਾਂ ਦੀ ਪੁਲਿਸ ਨਾਲ ਝੜਪ ਹੋ ਗਈ, ਜਿਸ ਦੌਰਾਨ ਇਕ ਪੁਲਿਸ ਕਰਮਚਾਰੀ ਜ਼ਖ਼ਮੀ ਹੋ ਗਿਆ, ਜਿਸ ਤੋਂ ਬਾਅਦ ਪੁਲਿਸ ਨੇ ਕੁਝ ਨੌਜਵਾਨਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ ।
ਇਸ ਮੌਕੇ ਲਵਸ਼ਿੰਦਰ ਸਿੰਘ ਡੱਲੇਵਾਲ, ਮਨਮੋਹਨ ਸਿੰਘ ਖ਼ਾਲਸਾ, ਗੁਰੂ ਨਾਨਕ ਦਰਬਾਰ ਸਾਊਥਾਲ ਦੀਆਂ ਸੰਗਤਾਂ, ਭਾਈ ਚਰਨ ਸਿੰਘ, ਭਾਈ ਸੇਵਾ ਸਿੰਘ ਲੱਲੀ, ਰਘਵੀਰ ਸਿੰਘ ਬਲਸਾਲ, ਗੁਰਦੇਵ ਸਿੰਘ ਚੌਹਾਨ, ਸਿੱਖ ਗੁਰੂ ਘਰਾਂ, ਸਿੱਖ ਜਥੇਬੰਦੀਆਂ ਦੇ ਨੁਮਾਇੰ ਦਿਆਂ ਸਮੇਤ ਯੂ. ਕੇ. ਦੇ ਵੱਖ-ਵੱਖ ਸ਼ਹਿਰਾਂ ਤੋਂ ਵੱਡੀ ਗਿਣਤੀ ਵਿਚ ਪਹੁੰਚੀਆਂ ਸੰਗਤਾਂ ਨੇ ਕਈ ਘੰਟੇ ਲੰਡਨ ਦਾ ਟ੍ਰੈਫ਼ਿਕ ਜਾਮ ਕਰੀ ਰੱ ਖਿਆ ।